'ਭਾਬੀ ਜੀ ਘਰ ਪਰ ਹੈਂ' ਫੇਮ ਅਦਾਕਾਰਾ ਸੌਮਿਆ ਟੰਡਨ ਦੇ ਘਰ ਲੱਗੀ ਅੱਗ

2/21/2019 4:11:48 PM

ਜਲੰਧਰ(ਬਿਊਰੋ)— ਟੀ.ਵੀ. ਸ਼ੋਅ 'ਭਾਬੀ ਜੀ ਘਰ ਪਰ ਹੈਂ' ਫੇਮ ਅਨੀਤਾ ਭਾਬੀ ਯਾਨੀ ਸੌਮਿਆ ਟੰਡਨ ਦੇ ਘਰ 'ਚ ਅੱਗ ਲੱਗ ਗਈ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਘਰ ਦੇ ਕੁਝ ਸੜੇ ਹੋਏ ਹਿੱਸਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਅੱਗ 'ਚ ਸੌਮਿਆ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਸਾਰੇ ਘਰਵਾਲੇ ਠੀਕ ਹਨ ਪਰ ਅਦਾਕਾਰਾ ਨੂੰ ਮਾਮੂਲੀ ਜਿਹੇ ਜ਼ਖਮ ਆਏ ਹਨ।

ਸੌਮਿਆ ਨੇ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ,''ਮੇਰੇ ਘਰ 'ਚ ਅੱਗ ਲੱਗ ਗਈ। ਇਸ ਹਾਦਸੇ ਤੋਂ ਤਿੰਨ ਚੀਜ਼ਾਂ ਸਿੱਖਣ ਨੂੰ ਮਿਲੀਆਂ। ਪਹਿਲੀ ਇਹ ਕਿ ਬੈੱਡ ਕੋਲ ਕਦੇ ਵੀ ਮੱ‍ਛਰ ਮਾਰਨ ਵਾਲੇ ਕਾਇਲ ਜਲਾ ਕੇ ਨਹੀਂ ਸੌਂਣਾ ਚਾਹੀਦਾ। ਜਦੋਂ ਲਿਕਵਡ ਖਤਮ ਹੋ ਜਾਵੇ ਤਾਂ ਉਸ ਨੂੰ ਸਵਿਚ 'ਚ ਲਗਾ ਕੇ ਨਾ ਰੱਖੇ। ਦੂਜਾ ਧਿਆਨ ਰੱਖੋ ਕਿ ਕਦੇ ਵੀ ਪਲੱਗ ਦਾ ਕੁਨੈਕਸ਼ਨ ਢਿੱਲਾ ਨਾ ਹੋਵੇ ਅਤੇ ਤੀਜ਼ੀ ਇਹ ਕਿ ਅੱਗ ਬੁਝਾਉਣ ਵਾਲੇ ਉਪਕਰਣਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਖਰੀਦ ਕੇ ਰੱਖਣਾ ਚਾਹੀਦਾ ਹੈ ਅਤੇ ਚਲਾਉਣਾ ਵੀ ਸਿੱਖਣਾ ਚਾਹੀਦਾ ਹੈ।''

ਦੱਸ ਦੇਈਏ ਕਿ ਹਾਲ ਹੀ 'ਚ ਅਦਾਕਾਰਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਇਕ ਫੈਨ ਦੀ ਸਲਾਹ 'ਤੇ ਆਪਣੇ ਬੇਟੇ ਦਾ ਨਾਮ 'ਮਿਰਾਨ' ਰੱਖਿਆ।

PunjabKesari

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News