ਆਲੀਆ-ਰਣਬੀਰ ਦੇ ਵਿਆਹ ਦਾ ਕਾਰਡ ਵਾਇਰਲ, ਜਾਣੋ ਮਾਮਲਾ
10/22/2019 2:51:18 PM
ਮੁੰਬਈ(ਬਿਊਰੋ)- ਇੰਟਰਨੈੱਟ ’ਤੇ ਕਦੋਂ, ਕੀ ਵਾਇਰਲ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ ਹੈ। ਤਾਜ਼ਾ ਮਾਮਲਾ ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਜੁੜਿਆ ਹੈ। ਦੋਵਾਂ ਦੇ ਰਿਲੇਸ਼ਨਸ਼ਿਪ ਦੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਕਈ ਰਿਪੋਰਟਸ ਵਿਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਲਦ ਵਿਆਹ ਕਰ ਸਕਦੇ ਹਨ। ਇਸ ਵਿਚ ਸੋਸ਼ਲ ਮੀਡੀਆ ’ਤੇ ਰਣਬੀਰ-ਆਲੀਆ ਦੇ ਵਿਆਹ ਦਾ ਕਾਰਡ ਦਾ ਵਾਇਰਲ ਹੋਣ ਲੱਗਾ ਹੈ। ਕਾਰਡ ਮੁਤਾਬਕ, ਦੋਵਾਂ ਦਾ ਵਿਆਹ ਰਾਜਸਥਾਨ ਦੇ ਜੋਧਪੁਰ ਸਥਿਤ ਉਂਮੇਦ ਭਵਨ ਪੈਲੇਸ ਵਿਚ ਇਸ ਵੈਡਿੰਗ ਕਾਰਡ ਨੂੰ ਟਵਿਟਰ ਅਤੇ ਵਾਟਸਐਪ ’ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਹਾਲਾਂਕਿ, ਕਾਰਡ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਫੋਟੋਸ਼ਾਪਡ ਹੈ। ਕਾਰਡ ਵਿਚ ਸਪੈਲਿੰਗ ਅਤੇ ਗਰਾਮਰ ਦੀ ਕਾਫੀ ਗਲਤੀਆਂ ਹਨ। ਜਿਵੇਂ ਕਾਰਡ ਵਿਚ ਆਲੀਆ ਦੇ ਨਾਮ ਦੀ ਸਪੈਲਿੰਗ Aliya ਲਿਖੇ ਹਨ, ਜਦੋਂ ਕਿ ਉਹ ਅਸਲ ਵਿਚ Alia ਲਿਖਦੀ ਹੈ।

ਇਸ ਤੋਂ ਇਲਾਵਾ ਕਾਰਡ ਵਿਚ ਆਲੀਆ ਨੂੰ ਮੁਕੇਸ਼ ਭੱਟ ਦੀ ਧੀ ਦੱਸ ਦਿੱਤਾ ਗਿਆ ਹੈ, ਜਦੋਂ ਕਿ ਉਹ ਫਿਲਮਮੇਕਰ ਮਹੇਸ਼ ਭੱਟ ਦੀ ਧੀ ਹੈ। ਇਹੀ ਨਹੀਂ, ਕਾਰਡ ਵਿਚ ਵੈਡਿੰਗ ਡੇਟ 22nd ਜਨਵਰੀ ਦੇ ਬਜਾਏ 22th ਜਨਵਰੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਦੋਵੇਂ ਸੈਲੇਬ੍ਰਿਟੀਜ਼ ਨੇ ਵਿਆਹ ਨੂੰ ਲੈ ਕੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ, ਜੋ ਕਿ ਉਨ੍ਹਾਂ ਦੇ ਇਕ ਫੈਨ ਨੇ ਬਣਾਈ ਸੀ। ਇਸ ’ਚ ਰਣਬੀਰ ਲਾੜਾ ਤੇ ਆਲੀਆ ਲਾੜੀ ਦੇ ਰੂਪ ’ਚ ਨਜ਼ਰ ਆ ਰਹੀ ਸੀ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
‘ਕਾਂਤਾਰਾ: ਚੈਪਟਰ 1’ ਨੇ ਤੋੜੇ ਸਾਰੇ ਰਿਕਾਰਡ, ਇੱਕ ਮਹੀਨੇ ‘ਚ ਕੀਤੀ 852 ਕਰੋੜ ਰੁਪਏ ਤੋਂ ਵੱਧ ਦੀ ਕਮਾਈ
