ਸਾਇਨੀ ਗੁਪਤਾ ਨੇ ਸੁਣਾਈ ਹੱਡਬੀਤੀ, 7 ਸਾਲ ਦੀ ਉਮਰ ''ਚ ਹੋਇਆ ਸੀ ਅਜਿਹਾ

10/28/2018 7:13:15 PM

ਮੁੰਬਈ (ਬਿਊਰੋ)— #MeToo ਅਭਿਆਨ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਾਲੀਵੁੱਡ 'ਚ ਤਨੁਸ਼੍ਰੀ ਦੱਤਾ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਤੋਂ ਬਾਅਦ ਕਈ ਸਾਰੀਆਂ ਮਹਿਲਾਵਾਂ ਖੁੱਲ੍ਹ ਕੇ ਸਾਹਮਣੇ ਆਈਆਂ ਅਤੇ ਆਪਣੀ ਹੱਡਬੀਤੀ ਸ਼ੇਅਰ ਕੀਤੀ। 'ਪਾਚਰਡ' ਫਿਲਮ 'ਚ ਕੰਮ ਕਰ ਚੁੱਕੀ ਅਦਾਕਾਰਾ ਸਾਇਨੀ ਗੁਪਤਾ ਨੇ #MeToo 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੂਤਰਾਂ ਮੁਤਾਬਕ ਸਾਇਨੀ ਨੇ ਇਕ ਇੰਟਰਵਿਊ 'ਚ ਕਿਹਾ, ''ਮੈਂ ਉਨ੍ਹਾਂ ਮਹਿਲਾਵਾਂ ਲਈ ਮਾਣ ਮਹਿਸੂਸ ਕਰ ਰਹੀ ਹਾਂ ਜਿਨ੍ਹਾਂ ਬਿਨਾਂ ਡਰੇ ਆਪਣੀ ਹੱਡਬੀਤੀ ਸੁਣਾਈ। ਇਹ 15 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਹ ਪੀੜੀਆਂ ਤੋਂ ਚਲਦਾ ਆ ਰਿਹਾ ਹੈ। ਸਿਰਫ ਇਕ ਸ਼ਖਸ ਵਲੋਂ ਸ਼ੁਰੂਆਤ ਦੀ ਜ਼ਰੂਰਤ ਸੀ। ਮੈਂ ਤਨੁਸ਼੍ਰੀ ਦੀ ਬਹੁਤ ਧੰਨਵਾਦੀ ਹਾਂ ਜਿਸ ਨੇ ਇਸ ਦੀ ਸ਼ੁਰੂਆਤ ਕੀਤੀ''।

ਸਾਇਨੀ ਨੇ ਸ਼ੱਕੀਆਂ ਦੀ ਲਿਸਟ 'ਚ ਸ਼ਾਮਲ ਹੋ ਰਹੇ ਲੋਕਾਂ ਨੂੰ ਦਿੱਤੀ ਜਾ ਰਹੀ ਸ਼ਜਾ 'ਤੇ ਵੀ ਆਪਣੀ ਚਿੰਤਾ ਜ਼ਾਹਰ ਕੀਤੀ। ਉਸ ਨੇ ਕਿਹਾ, ''ਅਜਿਹੇ ਲੋਕਾਂ ਨੂੰ ਕੁੱਟਣਾ ਚਾਹੀਦਾ ਹੈ ਪਰ ਅਸੀਂ ਕਾਨੂੰਨ ਨਹੀਂ ਤੋੜ ਸਕਦੇ''। ਸਾਇਨੀ ਨੇ ਬਚਪਨ 'ਚ ਹੋਈ ਆਪਣੀ ਇਕ ਘਟਨਾ ਸ਼ੇਅਰ ਕੀਤੀ ਅਤੇ ਸਲਾਹ ਦਿੱਤੀ ਕਿ ਸਭ ਮਹਿਲਾਵਾਂ ਨੂੰ ਆਪਣਾ ਬਚਾਅ ਖੁਦ ਕਰਨਾ ਚਾਹੀਦਾ ਹੈ''। ਸਾਇਨੀ ਨੇ ਲਿਖਿਆ, ''ਮੈਂ ਤਾਂ ਉਨ੍ਹਾਂ ਨੂੰ ਜਾ ਕੇ ਕੁੱਟਣਾ ਚਾਹੁੰਦੀ ਹਾਂ ਪਰ ਜ਼ਾਹਰ ਤੌਰ ਅਸੀਂ ਕਾਨੂੰਨ ਹੱਥਾਂ 'ਚ ਨਹੀਂ ਲੈ ਸਕਦੇ ਹਾਂ। ਮੈਨੂੰ ਇਕ ਬੁੱਢੇ ਆਦਮੀ ਨੇ ਫੜ ਲਿਆ ਸੀ ਜਦੋਂ ਮੈਂ 7-8 ਸਾਲ ਦੀ ਸੀ ਅਤੇ ਬਸ 'ਚ ਸਫਰ ਕਰ ਰਹੀ ਸੀ। ਮੈਂ ਆਪਣੀ ਪੂਰੀ ਤਾਕਤ ਨਾਲ ਉਸ ਦੇ ਪੈਰ ਮਾਰਿਆ। ਤੁਸੀਂ ਇਹ ਤਾਂ ਕਰਦੇ ਹੋ, ਤੁਸੀਂ ਆਤਮ ਰੱਖਿਆ ਕਰਦੇ ਹੋ''।

ਸਾਇਨੀ ਨੇ ਅੱਗੇ ਕਿਹਾ, ''ਹਰ ਇਕ ਮਹਿਲਾ ਦੀ ਇਹ ਖੁਦ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਸਮੇਂ ਜ਼ਿਆਦਾ ਹੁਸ਼ਿਆਰ ਰਹੇ, ਜਦੋਂ ਲੱਗੇ ਕਿ ਸਾਹਮਣੇ ਵਾਲਾ ਆਦਮੀ ਭਰੋਸੇਯੋਗ ਨਹੀਂ ਹੈ। ਮਹਿਲਾਵਾਂ ਕੋਲ ਸਿਕਸ ਸੈਂਸ ਹੁੰਦਾ ਹੈ। ਅਸੀਂ ਇਸ 'ਤੇ ਇਨਕਾਰ ਨਹੀਂ ਕਰ ਸਕਦੇ। ਕਿਸੇ ਵੀ ਮਹਿਲਾ ਨੂੰ ਅਣਜਾਨ ਜਗ੍ਹਾ 'ਤੇ ਖੁਦ ਨੂੰ ਐਕਸਪੋਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਭ ਨੂੰ ਸਾਡੀਆਂ ਮਾਵਾਂ ਨੇ ਸਿਖਾਇਆ ਹੈ ਕਿ ਅਸੀਂ ਖੁਦ ਨੂੰ ਸੇਫ ਰੱਖਣਾ ਹੈ। ਸਾਇਨੀ ਦੀ ਪਿਛਲੀ ਫਿਲਮ 'ਫੁਕਰੇ ਰਿਟਰਨਜ਼' ਸੀ। ਉਹ ਰਾਧਿਕਾ ਆਪਟੇ ਨਾਲ 'ਪਾਚਰਡ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਜੱਗਾ ਜਾਸੂਸ', 'ਫੈਨ' ਅਤੇ 'ਏਕ ਬਾਰ ਦੇਖੋ' ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News