ਦੀਪ ਹੁੰਦਲ ਦਾ ਨਵਾਂ ਗੀਤ Scarface ਹੋਇਆ ਰਿਲੀਜ਼

12/1/2019 3:28:50 PM

ਜਲੰਧਰ(ਬਿਊਰੋ)- ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ ’ਚ ਆ ਰਹੇ ਹਨ। ਅਜਿਹੀ ਹੀ ਇਕ ਗਾਇਕ ਹੈ ਦੀਪ ਹੁੰਦਲ । ਦੱਸ ਦੇਈਏ ਕਿ ਦੀਪ ਹੁੰਦਲ ਦਾ ਨਵਾਂ ਗੀਤ Scarface ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਨੂੰ ਦੀਪ ਹੁੰਦਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਗਗਨਦੀਪ ਢਿੱਲੋਂ ਵੱਲੋਂ ਲਿਖੇ ਗਏ ਹਨ, ਜਦਕਿ ਮਿਊਜ਼ਿਕ Daoud ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਹੈੱਡਲਾਈਨਰ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੀਪ ਹੁੰਦਲ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News