ਅੱਤਵਾਦੀ ਹਮਲੇ ਤੋਂ ਨਰਾਜ਼ ਜਾਵੇਦ ਅਖਤਰ-ਸ਼ਬਾਨੀ ਨੇ ਠੁਕਰਾਇਆ ਪਾਕਿ ਦਾ ਸੱਦਾ

2/16/2019 12:28:10 PM

ਮੁੰਬਈ (ਬਿਊਰੋ) — ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ 'ਚ ਪਾਕਿਸਤਾਨ ਅਤੇ ਅੱਤਵਾਦੀਆਂ ਪ੍ਰਤੀ ਗੁੱਸਾ ਭਰ ਗਿਆ ਹੈ। ਬਾਲੀਵੁੱਡ ਦੇ ਦਿੱਗਜ਼ ਐਕਟਰ ਜਾਵੇਦ ਅਖਤਰ ਤੇ ਸ਼ਬਾਨਾ ਆਜ਼ਮੀ ਨੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਾਕਿਸਤਾਨ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਸ਼ਬਾਨਾ ਆਜ਼ਮੀ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੈਂ ਤੇ ਪਤੀ ਜਾਵੇਦ ਅਖਤਰ ਨੇ ਕਰਾਚੀ 'ਚ ਆਯੋਜਿਤ ਹੋਣ ਵਾਲੇ ਕੈਫੀ ਆਜ਼ਮੀ ਜਨਮਸ਼ਤੀ ਸਮਾਰੋਹ 'ਚ ਸ਼ਿਰਕਤ ਨਾ ਕਰਨ ਦਾ ਫੈਸਲਾ ਕੀਤਾ ਹੈ। ਕਰਾਚੀ ਕਲਾ ਪਰਿਸ਼ਦ ਨੇ ਦੋ ਦਿਨ ਦੇ ਸਮਾਰੋਹ 'ਚ ਸ਼ਾਮਲ ਹੋਣ ਲਈ ਸਾਨੂੰ ਪਾਕਿਸਤਾਨ ਵਲੋਂ ਸੱਦਿਆ ਗਿਆ ਸੀ। ਸ਼ਬਾਨਾ ਨੇ ਟਵੀਟ ਕੀਤਾ, ''ਜਾਵੇਦ ਅਖਤਰ ਤੇ ਮੈਨੂੰ ਕੈਫੀ ਆਜ਼ਮੀ ਜਨਮਸ਼ਤੀ ਸਮਾਰੋਹ 'ਚ ਬੁਲਾਇਆ ਗਿਆ ਸੀ ਅਤੇ ਅਸੀਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਮੈ ਇਸ ਗੱਲ ਦੀ ਸਰਾਹਨਾ ਕਰਦੀ ਹਾਂ ਕਿ ਪੁਲਵਾਮਾ ਹਮਲੇ ਦੇ ਮੱਦੇਨਜ਼ਰ ਸਾਡੇ ਮੇਜਬਾਨ ਕਰਾਚੀ ਕਲਾ ਪਰਿਸ਼ਦ ਨੇ ਇਸ ਸਮਾਰੋਹ ਨੂੰ ਅੰਤਿਮ ਪਲਾਂ 'ਚ ਰੱਦ ਕਰਨ 'ਤੇ ਸਹਿਮਤੀ ਜਤਾਈ ਹੈ।'' ਉਨ੍ਹਾਂ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਅਤੇ ਕਿਹਾ, ''ਮੈਂ ਪੀੜਤ ਪਰਿਵਾਰਾਂ ਨਾਲ ਖੜ੍ਹੀ ਹਾਂ।''


ਇਸ ਨੂੰ ਲੈ ਕੇ ਜਾਵੇਦ ਅਖਤਰ ਨੇ ਟਵੀਟ ਕਰਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਾਕਿਸਤਾਨ ਨਾ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਕਰਾਚੀ ਕਾਊਂਸਲ ਨੇ ਸਾਨੂੰ ਇਨਵ੍ਹਾਈਟ (ਸੱਦਾ ਭੇਜਿਆ) ਕੀਤਾ ਸੀ। ਮੈਂ ਤੇ ਸ਼ਬਾਨਾ ਨੇ ਦੋ ਦਿਨ ਲਈ ਕਰਾਚੀ ਜਾਣਾ ਸੀ 'ਕੈਫੀ ਆਜ਼ਮੀ' ਅਤੇ ਉਸ ਦੀਆਂ ਕਵਿਤਾਵਾਂ 'ਤੇ ਹੋਣ ਵਾਲੇ ਇਕ ਖਾਸ ਸਮੰਲੇਨ 'ਚ ਹਿੱਸਾ ਲੈਣ ਲਈ ਪਰ ਅਸੀਂ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸਾਲ 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 'ਕੈਫੀ ਸਾਹਿਬ' ਨੇ ਇਕ ਕਵਿਤਾ ਲਿਖੀ ਸੀ, ਜਿਸ ਦੇ ਨਾਂ 'ਔਰ ਫਿਰ ਕ੍ਰਿਸ਼ਣਾ ਨੇ ਅਰਜੁਨ ਸੇ ਕਿਹਾ...''


ਦੱਸਣਯੋਗ ਹੈ ਕਿ ਵੀਰਵਾਰ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News