ਸ਼ਬਾਨਾ ਆਜ਼ਮੀ ਦੀ ਮਾਂ ਦਾ ਦਿਹਾਂਤ, ਬਾਲੀਵੁੱਡ ''ਚ ਛਾਈ ਸੋਗ ਦੀ ਲਹਿਰ

11/23/2019 1:12:18 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਮਸ਼ਹੂਰ ਕੈਮਰਾਮੈਨ ਬਾਬਾ ਆਜ਼ਮੀ ਦੀ ਮਾਂ ਸ਼ੌਕਤ ਕੈਫੀ ਆਜ਼ਮੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਦੀ ਸੀ। ਦਿਹਾਂਤ ਦੇ ਸਮੇਂ ਸ਼ਬਾਨਾ ਆਜ਼ਮੀ ਉਨ੍ਹਾਂ ਦੇ ਕੋਲ ਹੀ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਛਾਈ ਹੋਈ ਹੈ ਅਤੇ ਬਾਲੀਵੁੱਡ ਅਦਾਕਾਰ ਦੁੱਖ ਜਤਾਉਣ ਲਈ ਸ਼ਬਾਨਾ ਆਜ਼ਮੀ ਦੇ ਘਰ ਪਹੁੰਚ ਰਹੇ ਹਨ।

ਦੱਸ ਦਈਏ ਕਿ ਆਪਣੇ ਜ਼ਮਾਨੇ ਦੀ ਮਸ਼ਹੂਰ ਲੇਖਿਕਾ ਅਤੇ ਅਦਾਕਾਰਾ ਸ਼ੌਕਤ ਕੈਫੀ ਦੀ ਲੇਖਣੀ ਇੰਨ੍ਹੀਂ ਵਧੀਆ ਸੀ ਕਿ, ਜਿਹੜਾ ਵੀ ਉਨ੍ਹਾਂ ਨੂੰ ਸੁਣਦਾ ਸੀ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਲੋਕ ਉਨ੍ਹਾਂ ਨੂੰ ਰੁਮਾਨੀਅਤ ਦਾ ਸ਼ਾਇਰ ਕਹਿੰਦੇ ਸਨ। ਸ਼ਬਾਨਾ ਆਜ਼ਮੀ ਉਨ੍ਹਾਂ ਦੀ ਧੀ ਹਨ, ਜੋ ਬਾਲੀਵੁੱਡ 'ਚ ਆਪਣੇ ਜ਼ਮਾਨੇ 'ਚ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News