B''Day Spl : ਫਿਲਮਾਂ ''ਚ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਸ਼ਬਾਨਾ ਆਜ਼ਮੀ ਦੀ ਜਾਣੋ ਦਿਲਚਸਪ ਲਵ ਸਟੋਰੀ

9/18/2019 11:44:41 AM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੀ ਹੈ। ਸ਼ਬਾਨਾ ਨੇ ਆਪਣੀ ਅਦਾਕਾਰੀ ਨਾਲ ਸਿਨੇਮਾ ਜਗਤ 'ਚ ਵੱਖਰੀ ਪਛਾਣ ਬਣਾਈ ਹੈ। 18 ਸਤੰਬਰ, 1950 ਨੂੰ ਉਰਦੂ ਦੇ ਮਸ਼ਹੂਰ ਸ਼ਾਇਰ-ਗੀਤਕਾਰ ਕੈਫੀ ਆਜ਼ਮੀ ਅਤੇ ਥੀਏਟਰ ਅਦਾਕਾਰਾ ਸ਼ੌਕਤ ਆਜ਼ਮੀ ਦੇ ਘਰ ਜਨਮੀ ਸ਼ਬਾਨਾ ਨੇ ਆਪਣੀ ਅਦਾਕਾਰੀ ਨਾਲ ਸਿਨੇਮਾ 'ਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਭਾਰਤੀ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਬਾਰੀਕੀ ਨਾਲ ਦਰਸਾਉਂਦੀਆਂ ਫਿਲਮਾਂ 'ਅਰਥ', 'ਖੰਡਰ', 'ਸ਼ਤਰੰਜ ਕੇ ਖਿਲਾੜੀ', 'ਮੰਡੀ' ਵਰਗੀਆਂ ਕਈ ਫਿਲਮਾਂ 'ਚ ਹਰ ਕਿਰਦਾਰ ਨੂੰ ਸ਼ਬਾਨਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਇਸ ਕਦਰ ਜੀਵਤ ਕੀਤਾ ਕਿ ਦਰਸ਼ਕ ਹੈਰਾਨ ਹੋ ਗਏ।
PunjabKesari

ਸ਼ਬਾਨਾ ਆਜ਼ਮੀ ਦੀ ਜਾਵੇਦ ਅਖਤਰ ਨਾਲ ਪਹਿਲੀ ਮੁਲਾਕਾਤ

ਸ਼ਬਾਨਾ ਆਜ਼ਮੀ ਦੀ ਪਹਿਲੀ ਮੁਲਾਕਾਤ ਜਾਵੇਦ ਅਖਤਰ ਨਾਲ ਉਨ੍ਹਾਂ ਦੇ ਘਰ ਹੋਈ ਸੀ। ਕੈਫੀ ਆਜ਼ਮੀ ਨਾਲ ਮੁਲਾਕਾਤ ਲਈ ਜਾਵੇਦ ਅਖਤਰ ਅਕਸਰ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸਨ। ਇਸ ਦੌਰਾਨ ਹੀ ਦੋਵਾਂ 'ਚ ਪਿਆਰ ਹੋਇਆ ਤੇ ਫਿਰ ਇਨ੍ਹਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ। ਜਾਵੇਦ ਅਖਤਰ ਪਹਿਲਾਂ ਤੋਂ ਵਿਆਹੇ ਹੋਏ ਸਨ। ਸ਼ਬਾਨਾ ਦੇ ਮਾਤਾ-ਪਿਤਾ ਨੂੰ ਇਹ ਪਸੰਦ ਨਹੀਂ ਸੀ ਪਰ ਉਹ ਹਰ ਹਾਲ 'ਚ ਜਾਵੇਦ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ। ਜਦੋਂ ਜਾਵੇਦ ਅਖਤਰ ਦੀ ਪਤਨੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ 'ਚ ਖੱਟਾਸ ਪੈਦਾ ਹੋਣ ਲੱਗੀ। ਜਦੋਂ ਉਸ ਨੇ ਜਾਣਿਆ ਕਿ ਜਾਵੇਦ ਉਸ ਨੂੰ ਪਿਆਰ ਨਹੀਂ ਕਰਦੇ ਤਾਂ ਉਸ ਨੇ ਜਾਵੇਦ ਨੂੰ ਸ਼ਬਾਨਾ ਕੋਲ ਜਾਣ ਲਈ ਕਹਿ ਦਿੱਤਾ। ਹਨੀ ਇਰਾਨੀ ਤੇ ਜਾਵੇਦ ਦੇ ਤਲਾਕ ਤੋਂ ਬਾਅਦ ਸ਼ਬਾਨਾ ਦਾ ਜਾਵੇਦ ਨਾਲ ਵਿਆਹ ਹੋਇਆ। ਸ਼ਬਾਨਾ ਤੇ ਜਾਵੇਦ ਦੇ ਬੱਚੇ ਨਹੀਂ ਹਨ। ਜਾਵੇਦ ਦੇ ਪਹਿਲੇ ਬੱਚੇ ਫਰਹਾਨ ਤੇ ਜ਼ੋਇਆ ਨਾਲ ਸ਼ਬਾਨਾ ਦੀ ਬਹੁਤ ਚੰਗੀ ਬੌਂਡਿੰਗ ਹੈ।
PunjabKesari

ਹਿੰਦੀ ਤੇ ਬੰਗਾਲੀ ਫਿਲਮਾਂ 'ਚ ਕੰਮ

ਸ਼ਬਾਨਾ ਹੁਣ ਤੱਕ 120 ਹਿੰਦੀ ਤੇ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸ਼ਬਾਨਾ ਨੂੰ ਕਈ ਫਿਲਮਾਂ ਲਈ 'ਰਾਸ਼ਟਰੀ ਫਿਲਮ ਪੁਰਸਕਾਰ' ਨਾਲ ਨਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 'ਸਰਵੋਤਮ ਅਭਿਨੇਤਰੀ' ਲਈ 'ਫਿਲਮਫੇਅਰ ਐਵਾਰਡ' ਵੀ ਉਹ ਹਾਸਲ ਕਰ ਚੁੱਕੀ ਹੈ। ਸ਼ਬਾਨਾ ਨੂੰ ਸਾਲ 2012 'ਚ 'ਪਦਮਭੂਸ਼ਨ' ਨਾਲ ਸਨਮਾਨਿਤ ਕੀਤਾ ਗਿਆ ਸੀ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News