ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਗੰਭੀਰ ਜ਼ਖਮੀ

1/18/2020 5:36:10 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈਸਵੇ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ 'ਚ ਖੁਦ ਸ਼ਬਾਨਾ ਆਜ਼ਮੀ ਵੀ ਗੰਭੀਰ ਜ਼ਖਮੀ ਹੋ ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Image result for shabana azmi
ਜਾਣਕਾਰੀ ਮੁਤਾਬਕ, ਹਾਦਸਾ ਖਲਾਪੁਰ ਟੋਲ ਪਲਾਜ਼ਾ ਦੇ ਕੋਲ ਵਾਪਰਿਆ। ਦੱਸ ਦਈਏ ਕਿ ਇਕ ਦਿਨ ਪਹਿਲਾਂ ਯਾਨੀ ਕਿ 17 ਜਨਵਰੀ ਨੂੰ ਉਨ੍ਹਾਂ ਦੇ ਪਤੀ ਜਾਵੇਦ ਅਖਤਰ ਦਾ 75ਵਾਂ ਜਨਮਦਿਨ ਸੀ। ਇਸ ਮੌਕੇ ਸ਼ਬਾਨਾ ਆਜ਼ਮੀ ਨੇ ਆਪਣੇ ਘਰ ਵਿਚ ਇਕ ਗ੍ਰੈਂਡ ਪਾਰਟੀ ਦਿੱਤੀ ਸੀ, ਜਿਸ 'ਚ ਬਾਲੀਵੁੱਡ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News