ਸ਼ਬਾਨਾ ਆਜ਼ਮੀ ਨੇ ਮੋਦੀ ਸਰਕਾਰ 'ਤੇ ਚੁੱਕੀ ਉਂਗਲ, ਹੋਈ ਟਰੋਲ

7/8/2019 1:16:44 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਅਕਸਰ ਆਪਣੇ ਬਿਆਨਾਂ ਦੇ ਚਲਦੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਸ਼ਬਾਨਾ ਟਵਿਟਰ ਰਾਹੀਂ ਕਈ ਰਾਜਨੀਤਿਕ ਮੁੱਦਿਆਂ 'ਤੇ ਆਪਣੀ ਰਾਏ ਦਿੰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਇਕ ਇਵੈਂਟ ਦੌਰਾਨ ਉਨ੍ਹਾਂ ਨੂੰ ਮੋਦੀ ਸਰਕਾਰ 'ਤੇ ਉਂਗਲ ਚੁੱਕਣਾ ਮਹਿੰਗਾ ਪੈ ਗਿਆ। ਦੱਸ ਦੇਈਏ ਕਿ ਸ਼ਬਾਨਾ ਆਜ਼ਮੀ ਨੂੰ ਉਨ੍ਹਾਂ ਦੇ ਸਮਾਜਿਕ ਕੰਮਾਂ ਲਈ ਸਨਮਾਨਿਤ ਕਰਨ ਲਈ ਸੱਦਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਅੱਧੀ ਆਬਾਦੀ ਦੇ ਹਿੱਤ 'ਚ ਜ਼ਿਕਰਯੋਗ ਯੋਗਦਾਨ ਲਈ ਇੰਦੌਰ ਦੇ ਆਨੰਦਮੋਹਨ ਮਾਥੁਰ ਚੈਰੀਟੇਬਲ ਟਰੱਸਟ ਵੱਲੋਂ 'ਕੁੰਤੀ ਮਾਥੁਰ ਸਨਮਾਨ' ਨਾਲ ਨਵਾਜਿਆ ਗਿਆ।

ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ,''ਅੱਜ ਦੇ ਦੌਰ 'ਚ ਸਰਕਾਰ ਦੀ ਆਲੋਚਨਾ ਕਰਨਾ ਹੁਣ ਰਾਸ਼ਟਰ ਵਿਰੋਧੀ ਹੋ ਗਿਆ ਹੈ, ਸਾਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ ਅਤੇ ਇਨ੍ਹਾਂ ਦੇ ਸਰਟੀਫਿਕੇਟ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਸਾਡੇ ਮੁਲਕ ਦੀ ਚੰਗਿਆਈ ਲਈ ਜਰੂਰੀ ਹੈ ਕਿ ਅਸੀਂ ਇਸ ਦੀਆਂ ਬੁਰਾਈਆਂ ਵੀ ਦੱਸੀਏ। ਜੇਕਰ ਅਸੀਂ ਬੁਰਾਈਆਂ ਦੱਸਾਂਗੇ ਹੀ ਨਹੀਂ, ਤਾਂ ਹਾਲਾਤ 'ਚ ਸੁਧਾਰ ਕਿਵੇਂ ਲਿਆਵਾਂਗੇ?'' ਸ਼ਬਾਨਾ ਆਜ਼ਮੀ ਆਪਣੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟਰੋਲ ਹੋ ਗਈ। ਕਿਸੇ ਯੂਜ਼ਰ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦੇ ਦਿੱਤੀ ਤਾਂ ਕਿਸੇ ਨੇ ਸ਼ਬਾਨਾ ਕੋਲੋਂ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਦੇਸ਼ ਲਈ ਅਖੀਰ ਕੀਤਾ ਕੀ ਹੈ?
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News