ਮੁੰਬਈ ਦੇ ਹਸਪਤਾਲ ’ਚ ਭਰਤੀ ਸ਼ਬਾਨਾ ਆਜ਼ਮੀ, ਮਿਲਣ ਪਹੁੰਚਿਆ ਪਰਿਵਾਰ

1/19/2020 9:35:44 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈਸਵੇ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ 'ਚ ਖੁਦ ਸ਼ਬਾਨਾ ਆਜ਼ਮੀ ਵੀ ਗੰਭੀਰ ਜ਼ਖਮੀ ਹੋ ਗਈ ਹੈ। ਉਨ੍ਹਾਂ ਨੂੰ ਮੁੰਬਈ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸ਼ਬਾਨਾ ਆਜ਼ਮੀ ਦੇ ਰੋਡ ਐਕਸੀਡੈਂਟ ਵਿਚ ਜ਼ਖਮੀ ਹੋਣ ਦੀ ਖਬਰ ਨਾਲ ਸਾਰੇ ਬਾਲੀਵੁੱਡ ਵਿਚ ਦੁੱਖ ਦੀ ਲਹਿਰ ਹੈ। ਜਿਵੇਂ - ਜਿਵੇਂ ਲੋਕਾਂ ਨੂੰ ਪਤਾ ਲੱਗਿਆ, ਉਹ ਸ਼ਬਾਨਾ ਦੀ ਖੈਰੀਅਤ ਪੁੱਛਣ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਪਹੁੰਚੇ। ਪਹਿਲਾਂ ਸ਼ਬਾਨਾ ਆਜ਼ਮੀ ਨੂੰ ਐੱਮ.ਜੀ.ਐੱਮ. ਹਸਪਤਾਲ ਪਨਵੇਲ ਵਿਚ ਭਰਤੀ ਕਰਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ। ਪਤੀ ਜਾਵੇਦ ਅਖਤਰ ਵੀ ਐਕਸੀਡੈਂਟ ਦੌਰਾਨ ਮੌਜੂਦ ਸਨ ਪਰ ਉਹ ਦੂਜੀ ਕਾਰ ਵਿਚ ਬੈਠੇ ਸਨ। ਜਾਵੇਦ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਸ਼ਬਾਨਾ ਨੂੰ ਦੇਖਣ ਲਈ ਹਸਪਤਾਲ ਪਹੁੰਚ ਚੁੱਕੇ ਹਨ।
PunjabKesari
ਸ਼ਬਾਨਾ ਨੂੰ ਮੁੰਬਈ ਵਿਚ ਸ਼ਿਫਟ ਕਰਣ ਤੋਂ ਬਾਅਦ ਹੁਣ ਉਨ੍ਹਾਂ ਦੇ ਘਰਵਾਲਿਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਉਨ੍ਹਾਂ ਨੂੰ ਮਿਲਣ ਪਹੁੰਚੀਆਂ। ਜਿਸ ਵਿਚ ਅਨਿਲ ਕਪੂਰ, ਤੱਬੂ, ਅਨਿਲ ਅੰਬਾਨੀ ਦਾ ਨਾਮ ਸ਼ਾਮਿਲ ਹੈ। ਉਥੇ ਹੀ, ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਕਈ ਲੋਕਾਂ ਨੇ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕੀਤੀ।
PunjabKesari
ਰਿਪੋਰਟ ਮੁਤਾਬਕ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ ਹਨ, ਜਿਸ ਵਿਚ ਸਿਰ, ਗਰਦਨ ਸਰਵਾਈਕਲ ਸਪਾਇਨ, ਚਿਹਰੇ ਅਤੇ ਸੱਜੀ ਅੱਖ ’ਤੇ ਸੱਟ ਦੀ ਗੱਲ ਸਾਹਮਣੇ ਆਈ ਹੈ।
PunjabKesariਦੱਸ ਦੇਈਏ ਕਿ ਹਾਲ ਹੀ ਵਿਚ ਗੀਤਕਾਰ ਜਾਵੇਦ ਅਖਤਰ ਨੇ ਆਪਣਾ 75ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਸ਼ਬਾਨਾ ਵੀ ਸ਼ਾਮਿਲ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News