ਤੀਜੇ ਦਿਨ ਫਿਲਮ ''ਛੜਾ'' ਨੇ ਕੀਤੀ ਜ਼ਬਰਦਸਤ ਕਮਾਈ, ਜਾਣੋ ਕੁਲੈਕਸ਼ਨ

6/24/2019 12:39:47 PM

ਜਲੰਧਰ (ਬਿਊਰੋ) — 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ 'ਛੜਾ' ਬਾਕਸ ਆਫਿਸ 'ਤੇ ਬੰਪਰ ਕਮਾਈ ਕਰ ਰਹੀ ਹੈ। ਇਸ ਫਿਲਮ ਨੇ 3 ਦਿਨਾਂ 'ਚ 10.89 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦਿੱਤੀ ਹੈ। 21 ਜੂਨ ਯਾਨੀ ਕਿ ਸ਼ੁੱਕਰਵਾਰ ਨੂੰ 'ਛੜਾ' ਫਿਲਮ ਨੇ 3.10 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ, ਉਥੇ ਹੀ ਦੂਜੇ ਦਿਨ ਫਿਲਮ ਨੇ 3.54 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਤੀਜੇ ਦਿਨ ਫਿਲਮ ਨੇ 4.25 ਕਰੋੜ ਰੁਪਏ ਕਮਾਏ। ਦੱਸ ਦਈਏ ਕਿ 'ਛੜਾ' ਫਿਲਮ ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ 200 ਸਕ੍ਰੀਨਜ਼ 'ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 

🙏🏼🙏🏼🙏🏼🙏🏼🙏🏼🙏🏼🙏🏼🙏🏼

A post shared by Neeru Bajwa (@neerubajwa) on Jun 23, 2019 at 9:37pm PDT

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ 'ਜੱਟ ਐਂਡ ਜੁਲੀਅਟ', 'ਜੱਟ ਐਂਡ ਜੁਲੀਅਟ 2', 'ਸਰਦਾਰ ਜੀ' ਵਰਗੀਆਂ ਕਈ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਜੋੜੀ ਨੇ ਇਸ ਸਾਲ ਫਿਲਮ 'ਛੜਾ' ਨਾਲ ਤਕਰੀਬਨ 4 ਸਾਲ ਬਾਅਦ ਵਾਪਸੀ ਕੀਤੀ ਹੈ। ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਾਮੇਡੀ, ਰੋਮਾਂਟਿਕ, ਡਰਾਮਾ ਫਿਲਮ ਹੈ, ਜਿਸ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਬਰੈਟ ਫਿਲਮਜ਼ ਤੇ ਏ ਐਂਡ ਏ ਐਡਵਾਈਜ਼ਰ ਦੀ ਸਾਂਝੀ ਪੇਸ਼ਕਸ਼ ਨੂੰ ਅਮਿਤ ਭੱਲਾ, ਅਤੁਲ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਪ੍ਰੋਡਿਊਸ ਕੀਤਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News