''ਛੜਾ'' ਫਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਨੇ ਤੋੜੇ ਸਾਰੇ ਰਿਕਾਰਡ

6/22/2019 2:23:27 PM

ਜਲੰਧਰ (ਬਿਊਰੋ)— 21 ਜੂਨ ਯਾਨੀ ਕਿ ਕੱਲ ਰਿਲੀਜ਼ ਹੋਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' ਦੀ ਪਹਿਲੇ ਦਿਨ ਦੀ ਕੁਲੈਕਸ਼ਨ ਨੇ ਵੱਡੇ ਰਿਕਾਰਡ ਤੋੜੇ ਹਨ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ 'ਛੜਾ' ਫਿਲਮ ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ, ਜਿਥੋਂ ਫਿਲਮ ਦੀ ਕੁਲੈਕਸ਼ਨ 2 ਕਰੋੜ 5 ਲੱਖ ਰੁਪਏ ਹੋਈ ਹੈ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ 200 ਸਕ੍ਰੀਨਜ਼ ਤੋਂ ਇਸ ਫਿਲਮ ਨੇ 55 ਲੱਖ ਦੀ ਕੁਲੈਕਸ਼ਨ ਕੀਤੀ ਹੈ। ਕੁਲ ਮਿਲਾ ਕੇ ਭਾਰਤ 'ਚ ਇਸ ਫਿਲਮ ਨੇ 2 ਕਰੋੜ 60 ਲੱਖ ਦੀ ਕੁਲੈਕਸ਼ਨ ਕਰਕੇ ਇਕ ਵੱਡਾ ਰਿਕਾਰਡ ਬਣਾਇਆ ਹੈ। ਹਾਲਾਂਕਿ ਬਾਲੀਵੁੱਡ ਫਿਲਮ 'ਕਬੀਰ ਸਿੰਘ' ਵੀ 'ਛੜਾ' ਦੇ ਨਾਲ ਰਿਲੀਜ਼ ਹੋਈ, ਜਿਸ ਦੇ ਨਾਲ 'ਛੜਾ' ਨੂੰ ਘੱਟ ਸਕ੍ਰੀਨਜ਼ ਮਿਲੀਆਂ ਪਰ ਇਸ ਦੇ ਬਾਵਜੂਦ 'ਛੜਾ' ਨੇ ਕਮਾਈ ਦਾ ਵੱਡਾ ਅੰਕੜਾ ਪਾਰ ਕੀਤਾ।

PunjabKesari

ਜੇਕਰ ਬਾਲੀਵੁੱਡ ਫਿਲਮ 'ਭਾਰਤ' ਦੀ ਸਿਰਫ ਚੰਡੀਗੜ੍ਹ ਕੁਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਫਿਲਮ ਨੇ ਬਿਨਾਂ ਕਿਸੇ ਮੁਕਾਬਲੇ ਤੋਂ ਪਹਿਲੇ ਦਿਨ 51 ਲੱਖ ਦੇ ਕਰੀਬ ਕੁਲੈਕਸ਼ਨ ਕੀਤੀ ਸੀ, ਜਦਕਿ 'ਛੜਾ' ਫਿਲਮ ਦੀ ਪਹਿਲੇ ਦਿਨ ਦੀ ਸਿਰਫ ਚੰਡੀਗੜ੍ਹ 'ਚ ਕੁਲੈਕਸ਼ਨ 42 ਲੱਖ ਦੇ ਕਰੀਬ ਰਹੀ। ਹਾਲਾਂਕਿ 'ਛੜਾ' ਫਿਲਮ ਦਾ ਮੁਕਾਬਲਾ ਬਾਲੀਵੁੱਡ ਫਿਲਮ 'ਕਬੀਰ ਸਿੰਘ' ਨਾਲ ਸੀ। 'ਕੈਰੀ ਆਨ ਜੱਟਾ 2' ਤੋਂ ਵੱਧ ਕੁਲੈਕਸ਼ਨ ਤੋਂ ਬਾਅਦ 'ਛੜਾ' ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। 'ਕੈਰੀ ਆਨ ਜੱਟਾ 2' ਨੇ ਭਾਰਤ 'ਚ ਕੁੱਲ 3.01 ਕਰੋੜ (ਗਰਾਸ ਕਮਾਈ) ਦੀ ਕਮਾਈ ਕੀਤੀ ਸੀ, ਜਦਕਿ 'ਛੜਾ' ਨੇ 3.10 ਕਰੋੜ ਦੀ (ਗਰਾਸ ਕਮਾਈ) ਨਾਲ ਨਵਾਂ ਰਿਕਾਰਡ ਬਣਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News