''ਛੜਾ'' ਦੇ ਇਸ ਗੀਤ ''ਚ ਦਿਲ ਟੁੱਟੇ ਆਸ਼ਕਾਂ ਦੀ ''ਮਹਿਫਿਲ'' ਸਜਾ ਰਹੇ ਨੇ ਦਿਲਜੀਤ (ਵੀਡੀਓ)

6/13/2019 12:16:08 PM

ਜਲੰਧਰ (ਬਿਊਰੋ)- ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' 21ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ।'ਛੜਾ' ਫਿਲਮ ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗਾਣਿਆਂ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ।ਅੱਜ ਟੀਮ ਵੱਲੋਂ ਫਿਲਮ ਦਾ ਪ੍ਰਮੋਸ਼ਨਲ ਗੀਤ 'ਮਹਿਫਿਲ' ਰਿਲੀਜ਼ ਕੀਤਾ ਗਿਆ ਹੈ।ਦਿਲਜੀਤ ਦੋਸਾਂਝ ਦੁਆਰਾ ਗਾਏ ਇਸ ਗੀਤ ਨੂੰ ਗੀਤਕਾਰ ਰੈਵ ਹੰਜਰਾ ਨੇ ਲਿਖਿਆ ਹੈ। ਜਦਕਿ ਇਸ ਗੀਤ ਦਾ ਮਿਊਜ਼ਿਕ ਰਾਕੇਸ਼ ਵਰਮਾ ਨੇ ਦਿੱਤਾ ਹੈ।'ਮਹਿਫਿਲ' ਗੀਤ ਨੂੰ ਜ਼ੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਇਸ ਗੀਤ 'ਚ ਦਿਲਜੀਤ 'ਦਿਲ ਟੁੱਟੇ ਆਸ਼ਕਾਂ ਦੀ ਮਹਿਫਿਲ' ਸਜਾਉਂਦੇ ਦਿੱਖ ਰਹੇ ਹਨ।

ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ।'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਪੇਸਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News