ਸਤਿੰਦਰ ਸਰਤਾਜ ਦਾ ਗੀਤ ''ਸ਼ਗੁਫਤਾ ਦਿਲੀ'' ਹੋਇਆ ਰਿਲੀਜ਼ (ਵੀਡੀਓ)

12/19/2019 3:07:26 PM

ਜਲੰਧਰ (ਬਿਊਰੋ) — ਸਤਿੰਦਰ ਸਰਤਾਜ ਦੀ ਬਿਹਤਰੀਨ ਉਰਦੂ ਸ਼ਾਇਰੀ ਨਾਲ ਲਬਰੇਜ਼ ਗੀਤ 'ਸ਼ਗੁਫਤਾ ਦਿਲੀ' ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਬਹੁਤ ਹੀ ਦਿਲਕਸ਼ ਤੇ ਖੂਬਸੂਰਤ ਆਵਾਜ਼ 'ਚ ਸਤਿੰਦਰ ਸਰਤਾਜ ਨੇ ਗਾਇਆ ਹੈ। ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਹਨ ਤੇ ਕੰਪੋਜ਼ਿੰਗ ਵੀ ਖੁਦ ਹੀ ਕੀਤਾ ਹੈ। ਇਸ ਗੀਤ ਦੀ ਫੀਚਰਿੰਗ 'ਚ ਉਨ੍ਹਾਂ ਨਾਲ ਡਿਆਨਾ ਉੱਪਲ ਨਜ਼ਰ ਆ ਰਹੇ ਨੇ, ਡਾਇਰੈਕਸ਼ਨ ਬੀਟ ਮਿਨਿਸਟਰ ਨੇ ਕੀਤੀ ਹੈ। ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਦੇ ਹੇਠ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲੀ ਹੀ ਨਜ਼ਰ 'ਚ ਦੋਵੇਂ ਇਕ-ਦੂਜੇ ਨੂੰ ਚਾਹੁਣ ਲੱਗ ਜਾਂਦੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਤਿੰਦਰ ਸਰਤਾਜ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 'ਗੁਰਮੁਖੀ ਦਾ ਬੇਟਾ' ਅਤੇ ਦਰਿਆਈ ਪਾਣੀਆਂ ਨੂੰ ਲੈ ਕੇ ਕੱਢ ਚੁੱਕੇ ਹਨ। ਇਸ ਦੇ ਨਾਲ ਹੀ ਪਿਆਰ ਦੇ ਮਰੀਜ਼, ਆਰਤੀ ਜੋ ਕਿ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ।

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਅਜਿਹੇ ਫਨਕਾਰ ਹਨ, ਜਿਨ੍ਹਾਂ ਦੀ ਗਾਇਕੀ ਤੇ ਲੇਖਣੀ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੇ ਹਰ ਤਰ੍ਹਾਂ ਦੀ ਗੀਤ ਗਾਏ ਹਨ ਅਤੇ ਉਰਦੂ 'ਚ ਇਸ ਤਰ੍ਹਾਂ ਦਾ ਪਹਿਲਾ ਗੀਤ ਉਨ੍ਹਾਂ ਵਲੋਂ ਕੱਢਿਆ ਗਿਆ ਹੈ ਤੇ ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਹਨ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News