ਤਾਮਿਲ ਦੀ ਸੁਪਰਹਿੱਟ ਫਿਲਮ 'ਵਿਕਰਮ ਵੇਧਾ' ਦਾ ਬਣੇਗਾ ਰੀਮੇਕ, ਇਹ ਖਾਨ ਨਿਭਾਵੇਗਾ ਅਹਿਮ ਕਿਰਦਾਰ

9/24/2017 4:06:28 PM

ਮੁੰਬਈ(ਬਿਊਰੋ)— ਬਾਕਸ ਆਫਿਸ 'ਤੇ ਸੁਪਰਹਿੱਟ ਤਾਮਿਲ ਫਿਲਮ 'ਵਿਕਰਮ ਵੇਧਾ' ਦਾ ਬਾਲੀਵੁੱਡ 'ਚ ਰੀਮੇਕ ਬਣਨ ਜਾ ਰਿਹਾ ਹੈ। ਇਸ ਫਿਲਮ 'ਚ ਆਰ ਮਾਧਵਨ ਅਤੇ ਵਿਜੇ ਸੇਤੂਪਤੀ ਲੀਡ ਕਿਰਦਾਰ 'ਚ ਦਿਖਾਈ ਦਿੱਤੇ ਸਨ। ਸੂਤਰਾਂ ਮੁਤਾਬਕ ਇਸ ਫਿਲਮ ਦੇ ਰੀਮੇਕ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨਜ਼ਰ ਆ ਸਕਦੇ ਹਨ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਇਸ ਫਿਲਮ ਦੀ ਰੀਮੇਕ ਦੇ ਰਾਈਟਸ ਖਰੀਦ ਲਏ ਸਨ।

PunjabKesari
ਸ਼ਾਹਰੁਖ ਆਨੰਦ ਐੱਲ ਰਾਏ ਦੇ ਬੈਨਰ ਹੇਠ ਬਣ ਰਹੀ ਫਿਲਮ ਤੋਂ ਬਾਅਦ ਇਸ 'ਤੇ ਕੰਮ ਕਰਨਗੇ। ਇਸ ਫਿਲਮ ਦਾ ਸ਼ੁਰੂਆਤੀ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਨੂੰ ਲੈ ਕੇ ਹੋਰ ਕਈ ਸਟਾਰਜ਼ ਨੇ ਵੀ ਆਪਣੀ ਦਿਲਚਸਪੀ ਦਿਖਾਈ ਹੈ। ਸ਼ਾਹਰੁਖ ਤੋਂ ਇਲਾਵਾ 'ਵਿਕਰਮ ਵੇਧਾ' ਦੀ ਬਾਲੀਵੁੱਡ ਰੀਮੇਕ ਲਈ ਖੁਦ ਮਾਧਵਨ ਨੇ ਦਿਲਚਸਪੀ ਦਿਖਾਈ ਹੈ। ਉਹ ਫਿਲਮ 'ਚ ਲੀਡ ਕਿਰਦਾਰ 'ਚ ਦਿਖਾਈ ਦੇਣਗੇ। ਉੱਥੇ ਹੀ ਇਹ ਖਬਰ ਆ ਰਹੀ ਹੈ ਕਿ 'ਵਿਕਰਮ ਵੇਧਾ' ਦੇ ਰਾਈਟਸ ਰੱਖਣ ਵਾਲੀ ਪ੍ਰੋਡਕਸ਼ਨ ਹਾਉਸ ਨੇ ਅਜਿਹੀਆਂ ਖਬਰਾਂ ਨੂੰ ਨਕਾਰ ਦਿੱਤਾ ਹੈ ਜਿਸ 'ਚ ਸ਼ਾਹਰੁਖ ਖਾਨ ਵਲੋਂ ਫਿਲਮ ਦੇ ਰਾਈਟਸ ਖਰੀਦਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਫਿਲਮ 'ਤੇ ਫੈਸਲਾ ਲੈਣਗੇ ਕਿ ਬਾਲੀਵੁੱਡ 'ਚ 'ਵਿਕਰਮ ਵੇਧਾ' ਦਾ ਰੀਮੇਕ ਕੋਣ ਬਣਾਏਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News