'ਡੋਨ 3' ਲਈ ਸ਼ਾਹਰੁਖ ਨੇ ਛੱਡੀ ਇਹ ਬਲਾਕਬਸਟਰ ਫਿਲਮ
1/16/2019 10:27:15 AM
ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਹਾਲ ਹੀ 'ਚ ਫਿਲਮ 'ਜ਼ੀਰੋ' ਨਾਲ ਬਾਕ ਸਆਫਿਸ 'ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਇਸ ਦੇ ਨਾਲ ਹੀ ਫਿਲਮ 'ਗਲੀ ਬੁਆਏ' ਦੇ ਲੌਂਚ 'ਤੇ ਫਰਹਾਨ ਅਖਤਰ ਨੇ ਖੁਲਾਸਾ ਕੀਤਾ ਕਿ ਉਹ ਜਲਦ ਹੀ ਕੋਈ ਵੱਡਾ ਐਲਾਨ ਕਰਨ ਵਾਲੇ ਹਨ, ਜੋ ਡੋਨ ਸੀਰੀਜ਼ ਨਾਲ ਜੁੜਿਆ ਹੈ। ਦੱਸ ਦਈਏ ਕਿ ਕਿੰਗ ਖਾਨ ਨੇ ਰਾਕੇਸ਼ ਸ਼ਰਮਾ ਦੀ ਬਾਇਓਪਿਕ 'ਸਾਰੇ ਜਹਾਂ ਸੇ ਅੱਛਾ' ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਫਰਹਾਨ ਦੀ 'ਡੋਨ 3' ਨੂੰ ਮੰਨਿਆ ਜਾ ਰਿਹਾ ਹੈ। ਜੀ ਹਾਂ, ਸ਼ਾਹਰੁਖ ਨੇ 'ਡੋਨ 3' ਕਰਨ ਜੌਹਰ ਲਈ ਬਾਇਓਪਿਕ ਫਿਲਮ ਨੂੰ ਇਨਕਾਰ ਕੀਤਾ ਹੈ।
ਖਬਰਾਂ ਹਨ ਕਿ ਸ਼ਾਹਰੁਖ ਖਾਨ ਦੀ ਟੀਮ ਨੇ ਇਹ ਫੈਸਲਾ ਹਾਲ ਹੀ 'ਚ ਰਿਲੀਜ਼ ਹੋਈ 'ਜ਼ੀਰੋ' ਦੇ ਫਲੌਪ ਹੋਣ ਤੋਂ ਬਾਅਦ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਡੋਨ 3' ਸ਼ਾਹਰੁਖ ਦੇ ਕਰੀਅਰ ਲਈ ਸਹੀ ਸਾਬਤ ਹੋਵੇਗੀ। ਹੁਣ ਸ਼ਾਹਰੁਖ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਇਓਪਿਕ 'ਚ ਕੌਣ ਐਂਟਰੀ ਮਾਰਦਾ ਹੈ, ਇਹ ਦੇਖਣਾ ਕਾਫੀ ਖਾਸ ਰਹੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ