ਰਾਕੇਸ਼ ਸ਼ਰਮਾ ਦੀ ਬਾਓਪਿਕ ''ਚ ਇਸ ਐਕਟਰ ਨੇ ਲਈ ਸ਼ਾਹਰੁਖ ਦੀ ਜਗ੍ਹਾ

1/27/2019 12:37:37 PM

ਮੁੰਬਈ(ਬਿਊਰੋ)— ਰਾਕੇਸ਼ ਸ਼ਰਮਾ ਦੀ ਬਾਓਪਿਕ 'ਸਾਰੇ ਜਹਾਂ ਸੇ ਅੱਛਾ' ਦੀ ਜਦੋਂ ਤੋਂ ਘੋਸ਼ਣਾ ਹੋਈ ਹੈ ਉਦੋਂ ਤੋਂ ਸੁਰਖੀਆਂ 'ਚ ਹੈ। ਪਹਿਲਾਂ ਆਮਿਰ ਖਾਨ ਦੇ ਫਿਲਮ ਨੂੰ ਕਰਨ ਦੀ ਖਬਰ ਸੀ ਪਰ ਉਨ੍ਹਾਂ ਨੇ ਕਈ ਪ੍ਰੋਜੈਕਟ ਦੇ ਚਲਦੇ ਇਸ ਫਿਲਮ ਨੂੰ ਕਰਨ ਤੋਂ ਨਾ ਹੀ ਕਰ ਦਿੱਤੀ ਅਤੇ ਉਨ੍ਹਾਂ ਨੇ ਸ਼ਾਹਰੁਖ ਖਾਨ ਦੇ ਨਾਮ ਦਾ ਸੁਝਾਅ ਦਿੱਤਾ ਪਰ ਹੁਣ ਖਬਰਾਂ ਹਨ ਕਿ ਸ਼ਾਹਰੁਖ ਨੇ ਇਹ ਫਿਲਮ ਛੱਡ ਦਿੱਤੀ ਹੈ। ਉਹ ਹੁਣ ਇਸ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ, ਇਸ ਦੀ ਆਧਿਕਾਰਿਕ ਘੋਸ਼ਣਾ ਨਹੀਂ ਹੋਈ ਹੈ। ਸ਼ਾਹਰੁਖ ਹੁਣ ਫਰਹਾਨ ਅਖ਼ਤਰ ਦੀ ਫਿਲਮ 'ਡੌਨ 3' ਦੀ ਸ਼ੂਟਿੰਗ ਸ਼ੁਰੂ ਕਰਨਾ ਚਾਹੁੰਦੇ ਹਨ। ਖਬਰ ਮੁਤਾਬਕ, ਵਿੱਕੀ ਕੌਸ਼ਲ ਨੂੰ ਇਸਦਾ ਫਾਇਦਾ ਮਿਲ ਰਿਹਾ ਹੈ। ਮੇਕਰਸ ਵਿੱਕੀ ਨੂੰ ਸ਼ਾਹਰੁਖ ਦੀ ਥਾਂ ਕਾਸਟ ਕਰਨ ਦੀ ਤਿਆਰੀ 'ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿੱਕੀ ਫਿਲਮ ਦੇ ਨਾਲ ਨਿਆ ਕਰਨਗੇ ਹਾਲਾਂਕਿ, ਇਸ ਨੂੰ ਲੈ ਕੇ ਮੇਕਰਸ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ।

 

 
 
 
 
 
 
 
 
 
 
 
 
 
 

This was almost going to be a picture without a caption... #thestruggleisreal

A post shared by Vicky Kaushal (@vickykaushal09) on Jan 17, 2019 at 8:29pm PST

ਇਸ ਤੋਂ ਪਹਿਲਾਂ 'ਸਾਰੇ ਜਹਾਂ ਸੇ ਅੱਛਾ' ਦੇ ਰਾਈਟਰ ਅੰਜੁਮ ਰਾਜਾਬਲੀ ਨਾਲ ਜਦੋਂ ਸ਼ਾਹਰੁਖ ਦੇ ਫਿਲਮ ਛੱਡਣ  ਦੇ ਬਾਰੇ 'ਚ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ,''ਇਹ ਸਾਰੀਆਂ ਖਬਰਾਂ ਬੇਬੁਨਿਆਦ ਹਨ। ਫੇਕ ਹਨ।'' ਦੇਖਣਾ ਦਿਲਚਸਪ ਹੈ ਕਿ ਫਿਲਮ 'ਚ ਕਿਸ ਐਕਟਰ ਨੂੰ ਕਾਸਟ ਕੀਤਾ ਜਾਵੇਗਾ। ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ। ਧਿਆਨ ਯੋਗ ਹੈ ਕਿ ਰਾਕੇਸ਼ ਸ਼ਰਮਾ ਪਹਿਲਾਂ ਅਜਿਹੇ ਭਾਰਤੀ ਸਨ ਜਿਨ੍ਹਾਂ ਨੇ ਆਕਾਸ਼ ਦੀ ਯਾਤਰਾ ਕੀਤੀ ਸੀ। ਦੱਸ ਦੇਈਏ ਕਿ ਸ਼ਾਹਰੁਖ ਹਾਲ ਹੀ 'ਚ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਫਿਲਮ ਦਾ ਨਿਰਦੇਸ਼ਨ ਆਨੰਦ  ਐੱਲ ਰਾਏ ਨੇ ਕੀਤਾ ਸੀ। ਇਸ 'ਚ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਅਹਿਮ ਰੋਲ 'ਚ ਸੀ। ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਾ ਦਿਖਾ ਪਾਈ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News