ਕਿੰਗ ਖਾਨ ਦੀ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਲਮਾਨ ਖਾਨ, ਤਸਵੀਰ ''ਚ ਆਏ ਇਕੱਠੇ ਨਜ਼ਰ

7/6/2017 3:34:31 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਇਕ ਵਾਰ ਫਿਰ ਤੋਂ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਫਿਲਮ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕਈ ਸਾਲਾਂ ਬਾਅਦ ਇਹ ਜੋੜੀ ਨਿਰਦੇਸ਼ਕ ਕਬੀਰ ਖਾਨ ਦੀ ਫਿਲਮ 'ਟਿਊਬਲਾਈਟ ਵਿੱਚ ਦਿਖਾਈ ਦਿੱਤੇ ਸਨ। ਇਹ ਸ਼ਾਹਰੁਖ ਦੀ ਪ੍ਰਸਿੱਧ ਫਿਲਮਾਂ ਵਿੱਚੋਂ ਇਕ ਹੈ ਕਿਉਂਕਿ ਇਸ ਵਿੱਚ ਉਹ ਬਿਲਕੁਲ ਵੱਖਰੇ ਅਵਤਾਰ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਭਾਈਜਾਨ ਦਾ ਕੈਮਿਓ ਇਸ ਪ੍ਰਤੀ ਪ੍ਰਸ਼ੰਸਕਾਂ ਵਿੱਚ ਬੇਸਬਰੀ ਵਧਾਉਣ ਦਾ ਕੰਮ ਕਰੇਗਾ। ਦੋਵਾਂ ਨੂੰ ਫਿਲਮ ਦੇ ਗੀਤ ਵਿੱਚ ਇਕੱਠੇ ਦੇਖਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਬੀਤੇ ਦਿਨ ਯਸ਼ਰਾਜ ਸਟੂਡਿਓਜ਼ ਨੇ ਦੋਵਾਂ ਸਟਾਰਰ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਇਸ ਤਸਵੀਰ ਤੋਂ ਇਹ ਕੰਨਫਰਮ ਹੋ ਜਾਂਦਾ ਹੈ ਫਿਲਮ 'ਚ ਸਲਮਾਲ ਕੈਮਿਓ ਕਿਰਦਾਰ ਵਿੱਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਸਲਮਾਨ ਦੇ ਕਿਰਦਾਰ ਬਾਰੇ ਗੱਲਬਾਤ ਦੌਰਾਨ ਸ਼ਾਹਰੁਖ ਦਾ ਕਹਿਣਾ ਸੀ ਕਿ ਇਹ ਇਕ ਗੈਸਟ ਅਪੀਏਰੈਂਸ ਦਾ ਕਿਰਦਾਰ  ਹੈ। ਅਸੀਂ ਹੁਣ ਵੀ ਇਸ 'ਤੇ ਕੰਮ ਕਰ ਰਹੇ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਉਹ ਇਸਨੂੰ ਨਿਭਾਉਣ। ਹੁਣ ਤਕ ਇਸ ਫਿਲਮ ਦਾ ਕੋਈ ਨਾਂ ਫਾਇਨਲ ਨਹੀਂ ਹੋਇਆ ਹੈ ਹਾਲਾਕਿ ਇਸ ਬਾਰੇ ਵਿੱਚ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਸ਼ਾਹਰੁਖ ਨੇ ਸਾਫ ਇੰਨਕਾਰ ਕਰ ਦਿੱਤਾ ਸੀ। ਉੁਨ੍ਹਾਂ ਕਿਹਾ ਕਿ ਬੇਸ਼ਕ ਉਹ ਖੁਦ ਦਾ ਕਿਰਦਾਰ ਨਿਭਾਉਣਗੇ ਜਾਂ ਨਹੀਂ ਪਰ ਗੋਗੋ ਪਾਸ਼ਾ ਦੇ ਕਿਰਦਾਰ ਦੀ ਤਰ੍ਹਾਂ ਇਸਨੂੰ ਆਖਿਰ ਤਕ ਸੀਕ੍ਰੇਟ ਰੱਖਿਆ ਜਾਵੇਗਾ। ਸ਼ਾਹਰੁਖ ਨੇ ਕਿਹਾ ਕਿ ਹੁਣ ਤਕ ਇਸ ਬਾਰੇ ਕੁਝ ਕੰਨਫਰਮ ਨਹੀਂ ਕੀਤਾ ਹੈ ਅਤੇ ਨਾ ਹੀ ਇਸ ਬਾਰੇ ਸਲਮਾਨ ਨਾਲ ਕੋਈ ਗੱਲਬਾਤ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News