ਜਿਸ ਕਾਰ ''ਚ ਮੋਦੀ ਨੂੰ ਮਿਲੀ ਬੈਠਣ ਦੀ ਇਜਾਜ਼ਤ, ਉਸੇ ਤਰ੍ਹਾਂ ਦੀ ਲਿਮੋਜ਼ਿਨ ''ਚ ਘੁੰਮਦੇ ਨੇ ਸ਼ਾਹਰੁਖ

4/18/2018 2:48:59 PM

ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਬਾਲੀਵੁੱਡ ਦੇ ਸਭ ਤੋਂ ਅਮੀਰ ਐਕਟਰਾਂ 'ਚੋਂ ਇਕ ਹੈ। ਸੂਤਰਾਂ ਮੁਤਾਬਕ ਉਹ 600 ਮਿਲੀਅਨ ਡਾਲਰ (ਕਰੀਬ 4 ਹਜ਼ਾਰ ਕਰੋੜ) ਦੀ ਸੰਪਤੀ ਦੇ ਮਾਲਕ ਹਨ। ਉਨ੍ਹਾਂ ਕੋਲ ਮੁੰਬਈ ਦੇ ਮੰਨਤ ਤੋਂ ਇਲਾਵਾ ਦੁਬਈ 'ਚ ਇਕ ਆਲੀਸ਼ਾਨ ਬੰਗਲਾ ਹੈ। ਸ਼ਾਹਰੁਖ ਖਾਨ ਦੀ ਲਗਜ਼ਰੀ ਜ਼ਿੰਦਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੀ. ਐੱਮ. ਮੋਦੀ ਕਾਮਨਵੈਲਥ ਸਮਿਟ 'ਚ ਜਿਸ ਲਗਜ਼ਰੀ ਕਾਰਨ ਨਾਲ ਵੈਨਿਊ ਤੱਕ ਜਾਣਗੇ ਸ਼ਾਹਰੁਖ ਪਹਿਲਾਂ ਤੋਂ ਉਸ ਦੇ ਮਾਲਕ ਹਨ।
PunjabKesari
ਸਾਲ 2014 'ਚ ਸ਼ਾਹਰੁਖ ਜਦੋਂ ਪਤਨੀ ਗੌਰੀ ਖਾਨ ਨਾਲ ਦੁਬਈ ਗਏ ਸਨ ਤਾਂ ਉਥੋਂ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸਨ। ਇਸ ਦੌਰਾਨ ਦੋਵੇਂ ਲਿਮੋਜ਼ਿਨ ਕਾਰ 'ਚ ਉਥੇ ਪਹੁੰਚੇ ਸਨ। ਦੱਸ ਦੇਈਏ ਕਿ ਲਿਮੋਜ਼ਿਨ ਕੋਈ ਬ੍ਰਾਂਡ ਨਹੀਂ ਸਗੋਂ ਲਗਜ਼ਰੀ ਕਾਰਾਂ ਦੀ ਇਕ ਕਲਾਸ ਹੈ, ਜਿਸ ਨੂੰ ਸਪੈਸ਼ਲ ਆਰਡਰ ਦੇ ਕੇ ਬਣਵਾਇਆ ਜਾਂਦਾ ਹੈ।
PunjabKesari
ਇਸ ਦੀ ਖਾਸੀਅਤ ਇਹ ਹੈ ਕਿ ਇਸ ਦੇ ਇੰਟੀਰਿਅਰ ਨੂੰ ਵੀ ਆਪਣੀ ਪਸੰਦ ਮੁਤਾਬਕ ਡਿਜ਼ਾਈਨ ਕਰਵਾਇਆ ਜਾ ਸਕਦਾ ਹੈ। ਸ਼ਾਹਰੁਖ ਖਾਨ ਨੇ ਵੀ ਇਹ ਕਾਰ ਸਪੈਸ਼ਲ ਆਰਡਰ ਦੇ ਕੇ ਹੀ ਬਣਵਾਈ ਹੈ।
PunjabKesari
ਇਹ ਹੈ ਸ਼ਾਹਰੁਖ ਦੀ ਲਿਮੋਜ਼ਿਨ ਦਾ ਨਾਂ
ਸ਼ਾਹਰੁਖ ਖਾਨ ਦੀ ਲਿਮੋਜ਼ਿਨ ਦਾ ਨਾਂ 'ਰਾਇਲ ਇਸਟੇਟ ਬਾਏ ਸ਼ਾਹਰੁਖ ਖਾਨ' ਹੈ। ਇਸ ਕਾਰ 'ਚ ਦੋ ਕੈਬਿਨ ਹੁੰਦੇ ਹਨ। ਇਕ ਅੱਗੇ ਤੇ ਦੂਜਾ ਪਿੱਛੇ ਵੱਲ। ਧੁੱਪ ਸੇਕਣ ਲਈ ਕਾਰ 'ਚ ਸਨਡੇਕ ਵੀ ਹੁੰਦਾ ਹੈ।
PunjabKesari
ਦੋਵੇਂ ਪਾਸਿਓ ਚਲਦੀ ਹੈ ਲਿਮੋਜ਼ਿਨ ਕਾਰ
ਲਿਮੋਜ਼ਿਨ ਦੀ ਖਾਸੀਅਤ ਹੈ ਕਿ ਇਹ ਕਾਰ ਦੋਵਾਂ ਪਾਸਿਓ ਚੱਲ ਸਕਦੀ ਹੈ। ਇਸ ਕਾਰ 'ਚ ਹੈਲੀਪੇਡ, ਸਿਵਮਿੰਗ ਪੂਲ, ਮਿਨੀ ਕਿਚਨ, ਬਾਥਰੂਮ ਤੇ ਸੌਣ ਲਈ ਬੈੱਡ ਤੱਕ ਹੁੰਦੇ ਹਨ। ਇਹ ਕਾਰ 26 ਵਲੀਲਸ/ਪਹੀਈਆਂ 'ਤੇ ਚੱਲਦੀ ਹੈ।
PunjabKesari
ਦੁਨੀਆ ਦੀ ਸਭ ਤੋਂ ਲੰਬੀ ਲਿਮੋਜ਼ਿਨ ਅਮਰੀਕਾ 'ਚ
ਦੁਨੀਆ ਦੀ ਸਭ ਤੋਂ ਲੰਬੀ ਲਿਮੋਜ਼ਿਨ ਨੂੰ ਅਮਰੀਕਨ ਡ੍ਰੀਮ ਕਿਹਾ ਜਾਂਦਾ ਹੈ। ਇਸ ਨੂੰ 90 ਦੇ ਦਹਾਕੇ 'ਚ ਡਿਜ਼ਾਈਨ ਕਰਵਾਇਆ ਗਿਆ ਸੀ। ਲੋਕ ਇਸ ਕਾਰ ਦਾ ਇਕ ਚੱਕਰ ਲਾਉਣ ਤੋਂ ਬਾਅਦ ਆਪਣੀ ਮੌਰਨਿੰਗ ਵਾਕ ਖਤਮ ਕਰ ਸਕਦੇ ਹਨ, ਕਿਉਂਕਿ ਇਸ ਦੀ ਲੰਬਾਈ 100 ਮੀਟਰ ਸੀ ਤੇ ਇਕ ਚੱਕਰ 'ਚ ਹੀ 200 ਮੀਟਰ ਦੀ ਸੈਰ ਹੋ ਸਕਦੀ ਸੀ।
PunjabKesari
ਸੰਭਾਲ ਦੀ ਘਾਟ ਨਾਲ ਜਰਜਰ ਹੋਈ
ਹਾਲਾਂਕਿ ਮੌਜ਼ੂਦਾ ਦੌਰ 'ਚ ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਖਰਾਬ ਹੈ। ਇਹ ਲੰਬੇ ਸਮੇਂ ਤੋਂ ਨਿਊਜਰਸੀ ਦੇ ਇਕ ਗੋਦਾਮ 'ਚ ਪਈ ਰਹੀ। ਸੰਭਾਲ ਨਾ ਹੋਣ ਕਾਰਨ ਜਰਜਰ ਹੋ ਗਈ। ਇਸ ਦੀ ਖਿੜਕੀਆਂ ਤੇ ਛੱਤ ਟੁੱਟ ਗਈ। ਮੀਡੀਆ ਮੁਤਾਬਕ ਇਹ ਜਲਦ ਹੀ ਨਵੇਂ ਲੁੱਕ 'ਚ ਨਜ਼ਰ ਆ ਸਕਦੀ ਹੈ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News