ਸ਼ਾਹਰੁਖ ਨੇ ਖੋਲ੍ਹਿਆ ਰਾਜ਼, ਦੱਸਿਆ ਕਿਸ ਦੇ ਆਖਣ 'ਤੇ ਮੈਨੂੰ ਕੀਤਾ ਸੀ ਗ੍ਰਿਫਤਾਰ

6/9/2018 12:51:51 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਅਤੇ ਸੰਜੂ ਦੱਤ ਦਾ ਤਾਂ ਜੇਲ 'ਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਬਾਕੀ ਲੋਕ ਬਚੇ ਰਹਿੰਦੇ ਹਨ। ਕਦੇ ਸ਼ਾਹਰੁਖ ਖਾਨ ਨੂੰ ਅਮਰੀਕਾ 'ਚ ਏਅਰਪੋਰਟ 'ਤੇ ਰੋਕ ਲਿਆ ਜਾਂਦਾ ਹੈ। ਦੱਸ ਦੇਈਏ ਕਿ ਬਹੁਤ ਘੱਟ ਲੋਕਾਂ ਨੂੰ ਹੀ ਯਾਦ ਹੋਵੇਗਾ ਕਿ ਸ਼ਾਹਰਖ ਖਾਨ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ।
PunjabKesari
ਨਿਰਦੇਸ਼ਕ ਕੇਤਨ ਮਹਿਤਾ ਦੀ ਫਿਲਮ 'ਮਾਇਆ ਮੇਮਸਾਬ' ਦੀ ਸ਼ੂਟਿੰਗ ਦੌਰਾਨ ਇਕ ਨਾਮੀ ਦੀ ਮੈਗਜ਼ੀਨ ਨੇ ਇਹ ਦਾਅਵਾ ਕੀਤਾ ਸੀ ਕਿ ਫਿਲਮ ਦੇ ਇਕ ਲਵ ਸੀਨ ਲਈ ਸ਼ਾਹਰੁਖ ਖਾਨ ਅਤੇ ਦੀਪਾ ਸਾਹੀ ਰਾਤ ਨੂੰ ਮਿਲੇ ਸਨ, ਜਿਸ ਦੌਰਾਨ ਉਨ੍ਹਾਂ ਨੇ ਪ੍ਰੈਕਟਿਸ ਕੀਤੀ ਸੀ। ਆਪਣੇ ਬਾਰੇ ਅਜਿਹਾ ਸੁਣ ਕੇ ਸ਼ਾਹਰੁਖ ਖਾਨ ਮੈਗਜ਼ੀਨ 'ਤੇ ਭੜਕ ਗਏ ਸਨ ਅਤੇ ਉਨ੍ਹਾਂ ਨੇ ਇਸ ਦੇ ਸਟਾਫ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ।
PunjabKesari
ਉਸ ਸਮੇਂ ਉਸ ਮੈਗਜ਼ੀਨ ਦੀ ਐਡੀਟਰ ਰੀਤਾ ਮਹਿਤਾ ਸੀ। ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਾਹਰੁਖ ਨੂੰ ਗਾਲ ਕੱਢਣ ਅਤੇ ਧਮਕੀ ਦੇਣ ਦੇ ਦੋਸ਼ 'ਚ ਜੇਲ ਜਾਣਾ ਪਿਆ ਸੀ। ਹਾਲਾਂਕਿ ਬਾਅਦ 'ਚ ਜਲਦੀ ਹੀ ਛੁੱਟ ਵੀ ਗਏ ਸਨ। ਇਸ ਫਿਲਮ ਦੀ ਰਿਲੀਜ਼ਿੰਗ ਸਮੇਂ ਸੈਂਸਰ ਬੋਰਡ ਨੇ ਕਾਫੀ ਹੰਗਾਮਾ ਕੀਤਾ ਸੀ ਕਿਉਂ ਕਿ ਫਿਲਮ 'ਚ ਲਵ ਮੇਕਿੰਗ ਅਤੇ ਟਾਪਲੈੱਸ ਸੀਨ ਕਾਫੀ ਸਨ। ਉਸ ਸਮੇਂ ਇਹ ਬਹੁਤ ਵੱਡੀ ਗੱਲ ਸੀ।
PunjabKesari
ਫਿਲਮ ਦੀ ਕਹਾਣੀ ਗੁਸਤਾਵ ਫਲਾਬਰਟ ਨਾਵਲ ਮੈਡਮ ਬਾਵੇਰੀ 'ਤੇ ਆਧਾਰਿਤ ਸੀ। ਫਿਲਮ 'ਚ ਹੀਰੋਇਨ ਦਾ ਕਿਰਦਾਰ ਮੁੱਖ ਸੀ। ਇਕ ਖੁੱਲ੍ਹੇ ਮਿਜ਼ਾਜ ਦੀ ਕੁੜੀ, ਜੋ ਆਪਣੀ ਖੁਸ਼ੀ ਦੀ ਭਾਲ ਕਰਦੀ ਹੈ। ਇਸ ਲਈ ਉਹ ਆਪਣੀ ਜ਼ਿੰਦਗੀ 'ਚ ਆਦਮੀਆਂ ਨੂੰ ਬਦਲਣ ਤੋਂ ਝਿਜਕਦੀ ਨਹੀਂ ਹੈ।
PunjabKesari
ਇਸ ਆਜ਼ਾਦੀ ਦੀ ਕੀਮਤ 'ਚ ਉਸ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ। ਫਿਲਮ 'ਚ ਰਾਜ ਬੱਬਰ, ਪਰੇਸ਼ ਰਾਵਲ ਅਤੇ ਫਾਰੂਕ ਸ਼ੇਖ ਵੀ ਸਨ। ਇਸ ਫਿਲਮ 'ਚ 5 ਗੀਤ ਲਤਾ ਮੰਗੇਸ਼ਕਰ ਨੇ ਅਤੇ 1 ਗੀਤ ਕੁਮਾਰ ਸਾਨੁ ਨੇ ਗਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News