''ਵਿਕਰਮ ਵੇਧਾ'' ਦੇ ਰੀਮੇਕ ਤੋਂ ਸ਼ਾਹਰੁਖ ਨੇ ਪਿੱਛੇ ਖਿੱਚੇ ਹੱਥ, ਵਜ੍ਹਾ ਹੈ ਗੈਂਗਸਟਰ

9/15/2018 2:18:27 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਆਪਣੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਇਨ੍ਹੀਂ ਦਿਨੀਂ ਕਾਫੀ ਰੁੱਝੇ ਹੋਏ ਹਨ। ਇਸ ਫਿਲਮ ਨਾਲ ਹੀ ਸ਼ਾਹਰੁਖ ਨਾਲ ਇਕ ਹੋਰ ਪ੍ਰੋਜੈਕਟ ਦਾ ਨਾਂ ਜੁੜ ਗਿਆ ਹੈ, ਜੋ ਸਾਊਥ ਦੀ ਸੁਪਰਹਿੱਟ ਫਿਲਮ 'ਵਿਕਰਮ ਵੇਧਾ' ਹੈ। ਖਬਰਾਂ ਸਨ ਕਿ ਇਸ ਫਿਲਮ ਲਈ ਸ਼ਾਹਰੁਖ ਨੇ ਡਾਇਰੈਕਟਰ ਨੀਰਜ ਪਾਂਡੇ ਨਾਲ ਗੱਲ ਕੀਤੀ ਹੈ ਅਤੇ ਉਹ ਫਿਲਮ 'ਚ ਵਿਜੈ ਸਥਪਥੀ ਵੱਲੋਂ ਕੀਤਾ ਗਿਆ ਕਿਰਦਾਰ ਨਿਭਾਉਣਾ ਚਾਹੁੰਦੇ ਹਨ।

Image result for Shah Rukh Khan

ਇਸ ਫਿਲਮ ਦੇ ਮੇਕਰਸ ਚਾਹੁੰਦੇ ਸਨ ਕਿ ਸ਼ਾਹਰੁਖ ਫਿਲਮ 'ਚ ਆਰ. ਮਾਧਵਨ ਵੱਲੋਂ ਕੀਤਾ ਪੁਲਸ ਵਾਲੇ ਦਾ ਕਿਰਦਾਰ ਨਿਭਾਉਣ ਨਾ ਕਿ ਗੈਂਗਸਟਰ ਦਾ ਪਰ ਕਿੰਗ ਖਾਨ ਦਾ ਦਿਲ ਤਾਂ ਗੈਂਗਸਟਰ ਦੇ ਕਿਰਦਾਰ 'ਤੇ ਹੀ ਅਟਕਿਆ ਹੋਇਆ ਸੀ। ਇਸੇ ਗੱਲ 'ਤੇ ਮੇਕਰਸ ਅਤੇ ਸ਼ਾਹਰੁਖ 'ਚ ਤਾਲਮੇਲ ਨਹੀਂ ਹੋ ਪਾਇਆ ਪਰ ਬਾਅਦ 'ਚ ਸਭ ਠੀਕ ਵੀ ਹੋ ਗਿਆ ਸੀ। 'ਵਿਕਰਮ ਵੇਧਾ' ਰੀਮੇਕ 'ਚ ਹੁਣ ਮੇਕਰਸ ਨੇ ਸ਼ਾਹਰੁਖ ਨੂੰ ਗੈਂਗਸਟਰ ਦਾ ਕਿਰਦਾਰ ਦਿੱਤਾ ਹੈ ਅਤੇ ਮਾਧਵਨ ਦਾ ਕਿਰਦਾਰ ਉਹੀ ਕਰਨਗੇ। ਮਾਧਵਨ ਓਰੀਜਨਲ ਫਿਲਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਬਾਅਦ ਤੈਅ ਹੋ ਗਿਆ ਸੀ ਕਿ ਸ਼ਾਹਰੁਖ ਫਿਲਮ ਦਾ ਹਿੱਸਾ ਹਨ ਪਰ ਹੁਣ ਖਬਰ ਹਨ ਕਿ ਸ਼ਾਹਰੁਖ ਨੇ ਫਿਲਮ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ।


ਦੱਸ ਦੇਈਏ ਕਿ ਸ਼ਾਹਰੁਖ ਖਾਨ ਹੁਣ 'ਵਿਕਰਮ ਵੇਧਾ' ਫਿਲਮ ਦਾ ਹਿੱਸਾ ਨਹੀਂ ਹੈ, ਜਿਸ ਦਾ ਕਾਰਨ ਹੈ ਡਾਇਰੈਕਟਰ। ਇਸ ਫਿਲਮ ਦਾ ਰੀਮੇਕ ਵੀ ਓਰੀਜਨਲ ਫਿਲਮ ਦੇ ਡਾਇਰੈਕਟਰ ਜੋੜੀ ਪੁਸ਼ਕਰ ਅਤੇ ਗਾਇਤ੍ਰੀ ਬਣਾਉਣ ਵਾਲੇ ਸਨ ਪਰ ਸ਼ਾਹਰੁਖ ਚਾਹੁੰਦੇ ਸਨ ਕਿ ਫਿਲਮ ਨੀਰਜ ਪਾਂਡੇ ਕਰਨ। ਇਸ ਗੱਲ 'ਤੇ ਵੀ ਸ਼ਾਹਰੁਖ ਅਤੇ ਮੇਕਰਸ 'ਚ ਕੁਝ ਖਾਸ ਬਣੀ ਨਹੀਂ, ਜਿਸ ਕਰਕੇ ਸ਼ਾਹਰੁਖ ਨੇ ਹੁਣ ਫਿਲਮ ਤੋਂ ਹੀ ਖੁਦ ਨੂੰ ਵੱਖ ਕਰ ਲਿਆ ਹੈ। ਹੁਣ ਦੇਖਦੇ ਹਾਂ ਕਿ ਸ਼ਾਹਰੁਖ ਦੇ ਫਿਲਮ 'ਚੋਂ ਆਊਟ ਹੋਣ ਤੋਂ ਬਾਅਦ ਇਸ ਫਿਲਮ ਦਾ ਗੈਂਗਸਟਰ ਕੌਣ ਬਣੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News