ਗੌਰੀ ਖਾਨ ਨੂੰ ਪਾਉਣ ਲਈ ਸ਼ਾਹਰੁਖ ਨੇ ਵੇਲੇ ਸਨ ਖੂਬ ਪਾਪੜ, ਜਾਣੋ ਦਿਲਚਸਪ ਗੱਲਾਂ

11/2/2019 10:50:59 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅੱਜ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਦਾ ਜਨਮ 2 ਨਵੰਬਰ 1965 ਨੂੰ ਮੁਸਲਿਮ ਪਰਿਵਾਰ 'ਚ ਹੋਇਆ। ਸ਼ਾਹਰੁਖ ਖਾਨ ਅਤੇ ਗੌਰੀ ਖਾਨ ਵਰਗੀ ਜੋੜੀ ਬਾਲੀਵੁੱਡ 'ਚ ਕਾਫੀ ਫੇਮਸ ਹੈ। ਇਨ੍ਹਾਂ ਦੇ ਪਿਆਰ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੋਵਾਂ ਨੂੰ ਇਕ-ਦੂਜੇ ਨੂੰ ਪਾਉਣ ਲਈ ਕਈ ਪਾਪੜ ਵੇਲਣੇ ਪਏ ਸਨ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 1984 'ਚ ਇਕ ਦੋਸਤ ਦੀ ਪਾਰਟੀ 'ਚ ਹੋਈ ਸੀ। ਉਸ ਸਮੇਂ ਸ਼ਾਹਰੁਖ ਸਿਰਫ 18 ਸਾਲ ਦਾ ਸੀ।

Image result for Shah Rukh Khan,Gauri Khan

ਇਕ ਪਾਰਟੀ 'ਚ ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਨੇ ਡਾਂਸ ਕਰਨ ਲਈ ਪੁੱਛਿਆ ਪਹਿਲਾਂ ਤਾਂ ਉਹ ਸ਼ਰਮਾਈ ਕਿਉਂਕਿ ਗੌਰੀ ਖਾਨ ਦਾ ਭਰਾ ਵੀ ਉਸ ਪਾਰਟੀ 'ਚ ਮੌਜੂਦ ਸੀ ਪਰ ਦੁਬਾਰਾ ਪੁੱਛਣ 'ਤੇ ਗੌਰੀ ਨੇ ਡਾਂਸ ਲਈ ਹਾਂ ਕਹਿ ਦਿੱਤੀ। ਇੱਥੋਂ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਇਕ ਵਾਰ ਗੌਰੀ ਸ਼ਾਹਰੁਖ ਖਾਨ ਦੇ ਘਰ ਆਪਣਾ ਜਨਮਦਿਨ ਮਨਾ ਰਹੀ ਸੀ ਤਾਂ ਅਚਾਨਕ ਦੋਸਤਾਂ ਨਾਲ ਕੀਤੇ ਘੁੰਮਣ ਚੱਲੀ ਗਈ।

Related image
ਉਸ ਸਮੇਂ ਸ਼ਾਹਰੁਖ ਨੂੰ ਪਤਾ ਚੱਲਿਆ ਕਿ ਉਹ ਗੌਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਆਪਣੀ ਮਾਂ ਦੇ ਕਾਫੀ ਕਰੀਬ ਸਨ ਉਨ੍ਹਾਂ ਨੇ ਇਹ ਗੱਲ ਆਪਣੀ ਮਾਂ ਨਾਲ ਸ਼ੇਅਰ ਕੀਤੀ ਅਤੇ ਉਨ੍ਹਾਂ ਦੀ ਮਾਂ ਨੇ ਸ਼ਾਹਰੁਖ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਗੌਰੀ ਨੂੰ ਲੱਭਣ ਲਈ ਕਿਹਾ।

Image result for Shah Rukh Khan,Gauri Khan
ਸ਼ਾਹਰੁਖ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਗੌਰੀ ਨੂੰ ਲੱਭਣ ਲੱਗੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਗੌਰੀ ਉਨ੍ਹਾਂ ਨੂੰ ਇਕ ਬੀਚ 'ਤੇ ਮਿਲੀ। ਦੋਵਾਂ ਨੇ ਇਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਪਿਆਰ ਹੋ ਗਿਆ। ਉਸ ਸਮੇਂ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਪਰ ਇਹ ਸੌਖਾ ਨਹੀਂ ਸੀ। ਦੋਵਾਂ ਦੇ ਵਿਆਹ 'ਚ ਸਭ ਤੋਂ ਵੱਡਾ ਅੜਿਕਾ ਦੋਵਾਂ ਦੇ ਧਰਮ ਅਲੱਗ-ਅਲੱਗ ਹੋਣਾ ਸੀ। ਸ਼ਾਹਰੁਖ ਖਾਨ ਮੁਸਲਿਮ ਸਨ ਅਤੇ ਗੌਰੀ ਬ੍ਰਾਹਮਣ ਪਰਿਵਾਰ ਤੋਂ।

Image result for Shah Rukh Khan,Gauri Khan
ਗੌਰੀ ਦੇ ਮਾਤਾ ਪਿਤਾ ਇਸ ਵਿਆਹ ਲਈ ਕਦੇ ਵੀ ਤਿਆਰ ਨਹੀਂ ਹੁੰਦੇ ਅਤੇ ਸ਼ਾਹਰੁਖ ਉਸ ਸਮੇਂ ਫਿਲਮਾਂ 'ਚ ਆਉਣ ਲਈ ਵੀ ਸਟਰਗਲ ਕਰ ਰਹੇ ਸਨ। ਸ਼ਾਹਰੁਖ ਖਾਨ ਨੇ ਗੌਰੀ ਦੇ ਮਾਤਾ-ਪਿਤਾ ਨੂੰ ਮਨਾਉਣ ਲਈ 5 ਸਾਲ ਤੱਕ ਹਿੰਦੂ ਹੋਣ ਦਾ ਝੂਠ ਬੋਲਿਆ। ਉਨ੍ਹਾਂ ਆਪਣਾ ਨਾਮ ਤੱਕ ਬਦਲ ਲਿਆ ਸੀ ਪਰ ਆਖਿਰਕਾਰ ਗੌਰੀ ਦੇ ਮਾਤਾ-ਪਿਤਾ ਮੰਨ ਗਏ ਅਤੇ 25 ਅਕਤੂਬਰ 1991 'ਚ ਦੋਵਾਂ ਦਾ ਵਿਆਹ ਹੋ ਗਿਆ।

Image result for Shah Rukh Khan,Gauri Khan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News