ਰਾਜ ਬੱਬਰ ਦੀ ਗੋਦ 'ਚ ਵੱਡਾ ਹੋਇਆ ਇਹ ਖਾਨ, ਬਣਨਾ ਚਾਹੁੰਦਾ ਸੀ ਸਪੋਰਟਸਮੈਨ

3/23/2018 5:12:34 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਆਪਣੇ ਰੋਮਾਂਟਿਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਸ਼ਾਹਰੁਖ ਦੇ ਫੈਨਜ਼ ਤਾਂ ਉਨ੍ਹਾਂ ਨੂੰ 'ਬਾਦਸ਼ਾਹ' ਆਖ ਕੇ ਬੁਲਾਉਂਦੇ ਹਨ। ਬਾਲੀਵੁੱਡ 'ਚ ਬਿਨਾਂ ਕਿਸੇ ਗੌਡਫਾਦਰ ਦੇ ਸ਼ਾਹਰੁਖ ਨੇ ਜੋ ਮੁਕਾਮ/ਮੰਜ਼ਲ ਹਾਸਲ ਕੀਤੀ ਉਹ ਆਪਣੇ-ਆਪ 'ਚ ਕਮਾਲ ਹੈ।
PunjabKesari

ਸ਼ਾਹਰੁਖ ਖਾਨ ਨੇ ਹਿੰਦੀ ਸਿਨੇਮਾ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦੀਵਾਨਾ' ਨਾਲ ਕੀਤੀ ਸੀ ਪਰ ਦੱਸ ਦੇਈਏ ਕਿ ਸ਼ਾਹਰੁਖ ਇਸ ਤੋਂ ਪਹਿਲਾਂ ਵੀ ਇਕ ਫਿਲਮ 'ਚ ਕੰਮ ਕਰ ਚੁੱਕੇ ਸਨ। ਜੀ ਹਾਂ, ਸ਼ਾਹਰੁਖ ਨੇ ਅਰੁਣਧਤੀ ਰਾਏ ਦੀ ਫਿਲਮ 'ਇਨ ਵਿਚ ਐਨੀ ਗਿਵਸ ਇਟ ਦੋਜ ਵਨ' 'ਚ ਕੰਮ ਕੀਤਾ ਸੀ। ਇਸ ਫਿਲਮ ਨੂੰ ਅਰੁਣਾਧਤੀ ਦੇ ਪਤੀ ਪ੍ਰਦੀਪ ਕਿਸ਼ਨ ਡਾਇਰੈਕਟ ਕੀਤਾ ਸੀ। ਇਹ ਫਿਲਮ ਸਾਲ 1989 'ਚ ਆਈ ਸੀ। ਇਸ ਫਿਲਮ ਤੋਂ ਬਾਅਦ ਸ਼ਾਹਰੁਖ ਖਾਨ ਨੇ ਇਕ ਹੋਰ ਫਿਲਮ 'The Idiot' 'ਚ ਕੰਮ ਕੀਤਾ। ਇਹ ਫਿਲਮ ਸਾਲ 1992 'ਚ ਆਈ ਸੀ।
PunjabKesari
ਸ਼ਾਹਰੁਖ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ''ਨੈਸ਼ਨਲ ਸਕੂਲ ਆਫ ਡਰਾਮਾ 'ਚ ਮੇਰੇ ਪਿਤਾ ਕੰਟੀਨ ਚਲਾਉਂਦੇ ਸਨ। ਉਥੇ ਹੀ ਮੈਂ ਪਿਤਾ ਜੀ ਨਾਲ ਕੰਟੀਨ 'ਚ ਬੈਠਿਆ ਕਰਦਾ ਸੀ। ਮੈਂ ਆਪਣੇ ਕੰਟੀਨ ਫਾਦਰ ਕੋਲ ਆ ਕੇ ਬੈਠਦਾ ਸੀ। ਮਸ਼ਹੂਰ ਐਕਟਰ ਰਾਜ ਬੱਬਰ, ਅਜੀਤ ਵਛਾਨੀ ਜੀ ਤੇ ਰੋਹਿਣੀ ਇਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸਨ। ਮੈਂ ਉਨ੍ਹਾਂ ਦੀ ਗੋਦ 'ਚ ਬੈਠਾ ਰਹਿੰਦਾ ਸੀ। ਉਨ੍ਹਾਂ ਦੀ ਗੋਦ 'ਚ ਬੈਠ ਕੇ ਮੈਨੂੰ ਅਹਿਸਾਸ ਹੁੰਦਾ ਸੀ ਕਿ ਮੈਂ ਐਕਟਰ ਬਣ ਜਾਊਗਾ।''
PunjabKesari

ਸ਼ਾਹਰੁਖ ਖਾਨ ਬਣਨਾ ਤਾਂ ਖਿਡਾਰੀ ਚਾਹੁੰਦੇ ਸਨ ਪਰ ਬਾਅਦ 'ਚ ਉਨ੍ਹਾਂ ਪੈਰੀ ਜਾਨ ਦੇ ਥੀਏਟਰ ਐਕਸ਼ਨ ਗਰੁੱਪ ਨਾਲ ਜੁੜ ਗਏ। ਇਸ ਦੌਰਾਨ ਸ਼ਾਹਰੁਖ ਖਾਨ ਨੇ ਕਈ ਪਲੇਅ/ਨਾਟਕ ਕੀਤੇ, ਜਿਨ੍ਹਾਂ 'ਚ 'ਡਾਂਸਿੰਗ ਡਾਨਕੀ' ਤੇ 'ਰਾਫ ਕਾਲਿੰਗ' ਕਾਫੀ ਮਸ਼ਹੂਰ ਹੋਏ। ਸ਼ਾਹਰੁਖ ਖਾਨ ਨੇ ਕਈ ਸਿਤਾਰਿਆਂ ਨਾਲ ਟੀ. ਵੀ. 'ਚ ਕੰਮ ਕੀਤਾ। ਉਨ੍ਹਾਂ ਨੇ ਸੀਰੀਅਲ 'ਰਜਨੀ', 'ਫੌਜੀ' ਤੇ 'ਵਾਗਲੇ ਕੀ ਦੁਨੀਆ' 'ਚ ਕੰਮ ਕੀਤਾ। ਹੋਲੀ-ਹੋਲੀ ਸ਼ਾਹਰੁਖ ਖਾਨ ਦੀ ਕਿਸਮਤ ਨੇ ਪਲਟਨਾ ਸ਼ੁਰੂ ਕੀਤਾ ਤੇ ਦੇਖਦੇ ਹੀ ਦੇਖਦੇ ਸ਼ਾਹਰੁਖ ਬਾਲੀਵੁੱਡ ਦੇ ਬੇਤਾਜ਼ ਬਾਦਸ਼ਾਹ ਬਣ ਗਏ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News