ਸ਼ਾਹਰੁਖ ਨਾਲ ਇਸ ਫਿਲਮ ''ਚ ਲੀਡ ਕਿਰਦਾਰ ਨਿਭਾਏਗਾ ਬੇਟਾ ਆਰਿਅਨ

6/18/2019 10:35:48 AM

ਮੁੰਬਈ (ਬਿਊਰੋ) - ਬਾਪ-ਬੇਟੇ ਦੀ ਪਿਛਲੇ 25 ਸਾਲ ਤੋਂ ਸਭ ਤੋਂ ਹਿੱਟ ਕਹਾਣੀ 'ਦਿ ਲਾਇਨ ਕਿੰਗ' ਇਸ ਵਾਰ ਜਦੋਂ ਨਵੇਂ ਰੰਗ-ਰੂਪ 'ਚ ਭਾਰਤ ਪਹੁੰਚੇਗੀ ਤਾਂ ਡਿਜਨੀ ਇੰਡੀਆ ਇਕ ਨਵਾਂ ਇਤਿਹਾਸ ਰਚੇਗੀ। ਜੀ ਹਾਂ, ਦੇਸ਼ ਦੇ ਸਾਡੇ ਵੱਡੇ ਸਟੂਡੀਓਜ਼ ਜਿਹੜੀਆਂ ਕੋਸ਼ਿਸ਼ਾਂ 'ਚ ਕਾਮਯਾਬ ਨਾ ਹੋ ਸਕੇ, ਉਹ ਕਾਰਨਾਮਾ ਡਿਜਨੀ ਨੇ ਕਰ ਦਿਖਾਇਆ ਹੈ ਅਤੇ ਇਹ ਕਾਰਨਾਮਾ ਹੈ ਕਿੰਗ ਖਾਨ ਸ਼ਾਹਰੁਖ ਦੇ 21 ਸਾਲ ਦੇ ਬੇਟੇ ਆਰਿਅਨ ਨੂੰ ਕਿਸੇ ਫਿਲਮ ਦੇ ਲੀਡ ਕਿਰਦਾਰ ਲਈ ਰਾਜੀ ਕਰ ਲੈਣਾ। ਸ਼ਾਹਰੁਖ ਤੇ ਆਰਿਅਨ ਇਸ ਫਿਲਮ 'ਚ ਵੱਡੇ ਪਰਦੇ 'ਤੇ ਪਿਓ-ਪੁੱਤ ਦੀ ਹੀ ਅਹਿਮ ਭੂਮਿਕਾ 'ਚ ਸੁਣਾਈ ਦੇਣਗੇ।

PunjabKesari

ਜੀ ਹਾਂ, ਦਿਖਾਈ ਇਸ ਲਈ ਨਹੀਂ ਦੇਣਗੇ ਕਿਉਂਕਿ ਇਹ ਦੋਵੇਂ ਇਕੱਠੇ ਕੰਮ ਕਰਨ ਜਾ ਰਹੇ ਹਨ ਫਿਲਮ 'ਦਿ ਲਾਇਨ ਕਿੰਗ' 'ਚ। 3 ਸਾਲ ਪਹਿਲਾਂ ਆਪਣੀ ਇਕ ਹਿੱਟ ਕਹਾਣੀ 'ਦਿ ਜੰਗਲ ਬੁੱਕ' ਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਕੇ ਭਾਰਤ 'ਚ ਕਾਮਯਾਬੀ ਦਾ ਸਵਾਦ ਲੈ ਚੁੱਕੀ ਅੰਤਰਰਾਸ਼ਟਰੀ ਕੰਪਨੀ ਡਿਜਨੀ ਹੁਣ ਆਪਣੀ ਇਕ ਹੋਰ ਸੁਪਰਹਿੱਟ ਫਿਲਮ 'ਦਿ ਲਾਇਨ ਕਿੰਗ' ਦਾ ਨਵਾਂ ਵਰਜਨ ਅਗਲੇ ਮਹੀਨੇ ਰਿਲੀਜ਼ ਕਰਨ ਜਾ ਰਹੀ ਹੈ। 'ਦਿ ਲਾਇਨ ਕਿੰਗ' ਦੇ ਇਸ ਵਰਜਨ 'ਚ ਐਨੀਮੇਸ਼ਨ ਦੀ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਜੰਗਲ ਦੇ ਰਾਜਾ ਮੁਫਾਸਾ ਤੇ ਉਨ੍ਹਾਂ ਦੇ ਬੇਟੇ ਸਿੰਬਾ ਦੀ ਹੈ। 'ਦਿ ਲਾਇਨ ਕਿੰਗ' ਦੇ ਹਿੰਦੀ ਵਰਜਨ 'ਚ ਮੁਫਾਸਾ ਦੀ ਆਵਾਜ਼ ਬਣੇ ਹਨ ਸ਼ਾਹਰੁਖ ਖਾਨ ਤੇ ਆਰਿਅਨ ਦੀ ਆਵਾਜ਼ ਬਣੇ ਹਨ ਸਿੰਬਾ।

 

 
 
 
 
 
 
 
 
 
 
 
 
 
 

A king’s time as ruler rises and falls like the sun. #TheLionKing

A post shared by Disney’s The Lion King (@lionking) on Jun 16, 2019 at 9:04am PDT

ਇਕ ਇੰਟਰਵਿਊ ਦੌਰਾਨ ਸ਼ਾਹਰੁਖ ਖਾਨ ਨੇ ਕਿਹਾ, 'ਦਿ ਲਾਇਨ ਕਿੰਗ' ਅਜਿਹੀ ਫਿਲਮ ਹੈ, ਜਿਸ 'ਤੇ ਮੇਰਾ ਪੂਰਾ ਪਰਿਵਾਰ ਫਿਦਾ ਰਿਹਾ ਹੈ। ਸਾਡੇ ਦਿਲ 'ਚ ਇਸ ਫਿਲਮ ਦੇ ਲਈ ਹਮੇਸ਼ਾ ਇਕ ਖਾਸ ਜਗ੍ਹਾ ਰਹੀ ਹੈ। ਇਕ ਪਿਤਾ ਦੇ ਤੌਰ 'ਤੇ ਮੈਂ ਮੁਫਾਸਾ ਦੇ ਕਿਰਦਾਰ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹਾਂ ਅਤੇ ਜਿਵੇਂ ਦਾ ਰਿਸ਼ਤਾ ਮੈਂ ਆਪਣੇ ਬੇਟੇ ਨਾਲ ਸਾਂਝਾ ਕਰਦਾ ਹਾਂ, ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ। 'ਦਿ ਲਾਇਨ ਕਿੰਗ' ਦੀ ਵਿਰਾਸਤ ਸਮੇਂ ਤੋਂ ਪਰੇ ਹੈ ਅਤੇ ਇਸ ਕਹਾਣੀ ਦੇ ਨਵੇਂ ਅੰਦਾਜ਼ 'ਚ ਆਪਣੇ ਬੇਟੇ ਨਾਲ ਕੰਮ ਕਰਨਾ ਹੀ ਇਸ ਨੂੰ ਮੇਰੇ ਲਈ ਹੋਰ ਵੀ ਖਾਸ ਬਣਾ ਦਿੰਦਾ ਹੈ। ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਹਾਂ ਕਿ ਅਬਰਾਮ ਇਸ ਫਿਲਮ ਨੂੰ ਦੇਖਣ ਵਾਲਾ ਹੈ।''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News