90 ਦੇ ਦਹਾਕੇ ’ਚ ਦੂਰਦਰਸ਼ਨ ਲਈ ਐਂਕਰਿੰਗ ਕਰਦੇ ਸਨ ਸ਼ਾਹਰੁਖ, ਪੁਰਾਣਾ ਵੀਡੀਓ ਵਾਇਰਲ

10/4/2019 11:47:30 AM

ਮੁੰਬਈ(ਬਿਊਰੋ)- ‘ਜ਼ੀਰੋ’ ਦੇ ਫਲਾਪ ਹੋਣ ਤੋਂ ਬਾਅਦ ਤੋਂ ਹੀ ਸ਼ਾਹਰੁਖ ਖਾਨ ਨੇ ਹੁਣ ਤੱਕ ਕੋਈ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਉਹ ਇਨ੍ਹੀਂ ਦਿਨੀਂ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਫੈਨਜ਼ ਚਾਹੁੰਦੇ ਹਨ ਕਿ ਉਹ ਜਲਦ ਹੀ ਪਰਦੇ ’ਤੇ ਆਉਣ। ਹਾਲ ਹੀ ’ਚ ਸ਼ਾਹਰੁਖ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਦੂਰਦਰਸ਼ਨ ਦੇ ਇਕ ਪ੍ਰੋਗਰਾਮ ’ਚ ਐਂਕਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ।


ਇਸ ਵੀਡੀਓ ’ਚ ਇਕ ਮਹਿਲਾ ਐਂਕਰ ਵੀ ਹੈ, ਜੋ ਕਹਿ ਰਹੀ ਹੈ ਕਿ ਹੁਣ ਤੁਹਾਡੇ ਸਾਹਮਣੇ ਕੁਮਾਰ ਸ਼ਾਨੂੰ ਗੀਤ ਪੇਸ਼ ਕਰਨਗੇ, ਇਸ ਤੋਂ ਬਾਅਦ ਸ਼ਾਹਰੁਖ ਕਹਿੰਦੇ ਹਨ ਕਿ ਉਹੀ ਕੁਮਾਰ ਸ਼ਾਨੂੰ ਜੋ ਕਿਸ਼ੋਰ ਵਾਂਗ ਗੀਤ ਗਾਉਣ ਕਰਕੇ ਮਸ਼ਹੂਰ ਹਨ। ਇਸੇ ਦੌਰਾਨ ਕੁਮਾਰ ਸ਼ਾਨੂੰ ਸਟੇਜ਼ ਤੇ ਆ ਜਾਂਦੇ ਹਨ। ਦੱਸ ਦੇਈਏ ਕਿ ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1989 ’ਚ ਦੂਰਦਰਸ਼ਨ ’ਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ‘ਫੌਜੀ’ ਨਾਲ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News