ਮਜ਼ਦੂਰਾਂ ਦੀਆਂ ਲੋੜਾਂ ਅਤੇ ਆਰਥਿਕ ਮਦਦ ਨੂੰ ਲੈ ਕੇ ਸ਼ਾਹਰੁਖ ਖਾਨ ਦਾ ਵੱਡਾ ਐਲਾਨ

4/3/2020 8:36:57 AM

ਜਲੰਧਰ (ਵੈੱਬ ਡੈਸਕ) - ਇੰਨੀਂ ਦਿਨੀਂ 'ਕੋਰੋਨਾ ਵਾਇਰਸ' ਨਾਲ ਪੂਰਾ ਭਾਰਤ ਲੜ ਰਿਹਾ ਹੈ, ਜਿਸ ਦੇ ਚਲਦਿਆਂ ਪੂਰੇ ਦੇਸ਼ ਨੂੰ 21ਦਿਨਾਂ ਲਈ 'ਲੌਕ ਡਾਊਨ' ਕੀਤਾ ਗਿਆ ਹੈ। ਅਜਿਹੇ ਵਿਚ ਬੇਵਜ੍ਹਾ ਘਰ ਤੋਂ ਨਿਕਲਣ 'ਤੇ ਪਾਬੰਧੀ ਹੈ। ਉਥੇ ਹੀ 'ਲੌਕ ਡਾਊਨ' ਸਿੱਧਾ ਅਸਰ ਲੋਕਾਂ ਦੇ ਕੰਮਾਂ 'ਤੇ ਪੈ ਰਿਹਾ ਹੈ। ਅਜਿਹੇ ਵਿਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ 'ਕੋਰੋਨਾ ਵਾਇਰਸ' ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ, ਜਿਸ ਵਿਚ ਫ਼ਿਲਮੀ ਸਿਤਾਰੇ ਵੀ ਸ਼ਾਮਿਲ ਹਨ। ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ 'ਕੋਰੋਨਾ ਵਾਇਰਸ' ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸਰਕਾਰ ਦੇ ਖਾਤੇ ਵਿਚ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ। 

ਦੱਸ ਦੇਈਏ ਕਿ ਸ਼ਾਹਰੁਖ ਖਾਨ ਵੱਲੋਂ ਕੀਤੇ ਟਵੀਟ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਬਣਾਏ ਗਏ ਪੀ. ਐੱਮ. ਕੇਅਰਜ਼ ਫੰਡ, ਮਹਾਰਾਸ਼ਟਰ ਮੁੱਖਮੰਤਰੀ ਰਾਹਤ ਕੋਸ਼, ਪਰਸਨਲ ਪ੍ਰੋਟੇਕਟਿਵ ਕਿੱਟ ਦੇਣ, ਇਕ ਮਹੀਨੇ ਤਕ ਮੁੰਬਈ ਦੇ 5500 ਪਰਿਵਾਰ ਨੂੰ ਖਾਤੇ ਅਤੇ ਜ਼ਰੂਰਤ ਦਾ ਸਮਾਨ ਦੇਣ ਅਤੇ ਮਜ਼ਦੂਰਾਂ ਨੂੰ ਖਾਣਾ ਮੁਹਈਆ ਕਰਵਾਉਣ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਹੈ ਨਹੀਂ ਸ਼ਾਹਰੁਖ ਖਾਨ ਨੇ ਆਪਣੇ ਨੋਟ ਵਿਚ ਇਹ ਵੀ ਕਿਹਾ ਹੈ ਕਿ ਉਹ 'ਕੋਰੋਨਾ ਵਾਇਰਸ' ਦੇ ਖਿਲਾਫ ਜਾਗਰੂਕਤਾ ਫੈਲਾਉਣ ਵਿਚ ਵੀ ਮਦਦ ਕਰਨਗੇ। ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। 
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਤੋਂ ਇਲਾਵਾ ਕਈ ਸਿਤਾਰੇ 'ਕੋਰੋਨਾ ਵਾਇਰਸ' ਦੀ ਮਾਰ ਝੱਲ ਰਹੇ ਲੋਕਾਂ ਅਤੇ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ। ਹੁਣ ਤਕ ਪੀ. ਐੱਮ. ਮੋਦੀ ਦੇ ਕੇਅਰਜ਼ ਫੰਡ ਵਿਚ ਕਪਿਲ ਸ਼ਰਮਾ, ਅਕਸ਼ੈ ਕੁਮਾਰ, ਰਿਤਿਕ ਰੌਸ਼ਨ, ਅਨੁਪਮ ਖੇਰ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਅਤੇ ਲਤਾ ਮੰਗੇਸ਼ਕਰ ਵਰਗੇ ਸਿਤਾਰੇ ਰਾਸ਼ੀ ਜਮ੍ਹਾਂ ਕਰਵਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News