3890 ਕਰੋੜ ਦੀ ਜਾਇਦਾਦ ਦੇ ਮਾਲਕ ਸ਼ਾਹਰੁਖ ਖਾਨ ਇਸ ਕਾਰਨ ਹਨ ਸੁਰਖੀਆਂ ''ਚ

11/19/2017 4:53:03 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੇ ਅਲੀਬਾਗ ਮੈਂਸ਼ਨ ਨੂੰ ਲੈ ਕੇ ਚਰਚਾ 'ਚ ਹਨ। ਸ਼ਾਹਰੁਖ ਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਆਈ. ਟੀ. ਦੀ ਰਡਾਰ 'ਤੇ ਹਨ। ਦੋਵਾਂ 'ਤੇ ਆਲੀਸ਼ਾਨ ਬੰਗਲਾ ਬਣਾਉਣ ਲਈ ਧੋਖਾਧੜੀ ਨਾਲ ਜ਼ਿਆਦਾ ਜ਼ਮੀਨ ਹਾਸਲ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਸ਼ਾਹਰੁਖ 3890 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
ਸ਼ਾਹਰੁਖ ਖਾਨ ਜ਼ਿਆਦਾਤਰ ਨਿਵੇਸ਼ ਰੀਅਲ ਅਸਟੇਟ 'ਚ ਕਰਦੇ ਹਨ। ਮੁੰਬਈ ਤੋਂ ਲੈ ਕੇ ਦੁਬਈ ਤੇ ਲੰਡਨ ਤਕ 'ਚ ਉਨ੍ਹਾਂ ਦੇ ਕੀਮਤੀ ਬੰਗਲੇ ਹਨ। ਉਨ੍ਹਾਂ ਦਾ 200 ਕਰੋੜ ਰੁਪਏ ਦੀ ਕੀਮਤ ਵਾਲਾ 6 ਮੰਜ਼ਿਲਾ 'ਮੰਨਤ' ਬੰਗਲਾ ਬੇਹੱਦ ਆਲੀਸ਼ਾਨ ਹੈ। ਇਸ 'ਚ ਲੀਵਿੰਗ ਰੂਮ, ਗੈਸਟ ਰੂਮ ਤੋਂ ਇਲਾਵਾ ਆਫਿਸ, ਲਾਇਬ੍ਰੇਰੀ, ਜਿਮ, ਐਂਟਰਟੇਨਮੈਂਟ ਰੂਮ ਤੇ ਕਾਰ ਪਾਰਕਿੰਗ ਲਈ ਚੰਗੀ ਜਗ੍ਹਾ ਵੀ ਹੈ।
ਸ਼ਾਹਰੁਖ ਨੇ ਇਹ ਬੰਗਲਾ 13.32 ਕਰੋੜ ਰੁਪਏ 'ਚ ਇਕ ਗੁਜਰਾਤੀ ਪਰਿਵਾਰ ਕੋਲੋਂ ਖਰੀਦਿਆ ਸੀ। ਮੁੰਬਈ ਦੇ ਅਲੀਬਾਗ 'ਚ ਇਕ ਲਗਜ਼ਰੀ ਵਿਲਾ ਹੈ, ਜਿਸ 'ਚ ਇਕ ਹੈਲੀਪੈਡ ਵੀ ਬਣਾਇਆ ਗਿਆ ਹੈ। 5 ਏਕੜ 'ਚ ਫੈਲੇ ਇਸ ਬੰਗਲੇ 'ਚ ਲਗਜ਼ਰੀ ਸੁਵਿਧਾਵਾਂ ਮੌਜੂਦ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News