ਲੌਕ ਡਾਊਨ ਦੌਰਾਨ ਸ਼ਾਹਰੁਖ ਨੇ ਫੈਨਜ਼ ਨੂੰ ਦਿੱਤਾ ਟਾਸਕ, ਤਿੰਨ ਜੇਤੂਆਂ ਨੂੰ ਖੁਦ ਕਰਨਗੇ ਵੀਡੀਓ ਕਾਲ
5/10/2020 3:58:43 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਸ਼ਨੀਵਾਰ ਨੂੰ ਆਪਣੀ ਆਉਣ ਵਾਲੀ ਵੈੱਬ ਪ੍ਰੋਡਕਸ਼ਨ ਹੋਰਰ ਸੀਰੀਜ਼ 'ਬੇਤਾਲ' ਦੀ ਸ਼ੁਰੂਆਤ ਤੋਂ ਪਹਿਲਾਂ ਲੌਕ ਡਾਊਨ ਵਿਚਕਾਰ ਲੋਕਾਂ ਲਈ ਇਕ ਦਿਲਚਸਪ ਟਾਸਕ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਲੋਕ 'ਡਰਾਵਣੀ' ਇਨਡੋਰ ਫਿਲਮਾਂ ਬਣਾਉਣ। ਤਿੰਨ ਜੇਤੂਆਂ ਨੂੰ ਸੁਪਰਸਟਾਰ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਦਾ ਮੌਕਾ ਮਿਲੇਗਾ। ਜਾਣਕਾਰੀ ਸਾਂਝੀ ਕਰਦਿਆਂ ਐਸ. ਆਰ. ਕੇ. ਨੇ ਸੋਸ਼ਲ ਮੀਡੀਆ 'ਤੇ ਲਿਖਿਆ, “ਕਿਉਂਕਿ ਕੁਆਰੰਟੀਨ ਦੌਰਾਨ ਸਾਨੂੰ ਸਾਰਿਆਂ ਨੂੰ ਆਪਣੇ ਹੱਥਾਂ 'ਚ ਥੋੜਾ ਸਮਾਂ ਮਿਲਿਆ, ਮੈਂ ਸੋਚਿਆ ਕਿ ਸਾਨੂੰ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਹੈ। ਉਹ ਵੀ ਇਕ ਮਜ਼ੇਦਾਰ, ਰਚਨਾਤਮਕ ਅਤੇ ਡਰਾਉਣੇ ਢੰਗ ਨਾਲ।''
ਲੋਕ ਆਪਣਾ ਕੰਮ ਟੀਮ ਡਿਜੀਟਲ ਰੈੱਡ ਚਿਲੀਜ਼ ਡਾਟ ਕਾਮ 'ਤੇ 18 ਮਈ ਤੱਕ ਭੇਜ ਸਕਦੇ ਹਨ। ਭੇਜੀ ਗਈ ਸਮੱਗਰੀ 'ਬੇਤਾਲ' ਦੇ ਸਹਿ-ਨਿਰਦੇਸ਼ਕ ਪੈਟਰਿਕ ਗ੍ਰਾਹਮ ਕਾਸਟ ਮੈਂਬਰ ਵਿਨੀਤ ਕੁਮਾਰ ਅਤੇ ਅਹਾਨਾ ਕੁਮਰਾ ਅਤੇ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਸ਼ੋਅ ਦੇ ਨਿਰਮਾਤਾ ਗੌਰਵ ਵਰਮਾ ਦੇਖਣਗੇ। ਇਸ ਤੋਂ ਇਲਾਵਾ ਸ਼ਾਹਰੁਖ ਨੇ ਕਿਹਾ, ''ਭੂਤ ਵੀ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ।'' ਐਸ ਆਰ ਕੇ ਦੀ ਰੈੱਡ ਚਿਲੀਜ਼ ਐਂਟਰਟੇਨਮੈਂਟ, ਨੈੱਟਫਲਿਕਸ, ਐਸ ਕੇ ਗਲੋਬਲ ਅਤੇ ਬਲਮਹਾਉਸ ਪ੍ਰੋਡਕਸ਼ਨ ਇਸ ਪ੍ਰੋਜੈਕਟ 'ਚ ਮਿਲ ਕੇ ਕੰਮ ਕਰ ਰਹੇ ਹਨ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੀ ਕੰਪਨੀ ਰੈੱਡ ਚਿਲੀਜ਼ ਇਸ ਲੜੀ ਨੂੰ ਲੈ ਕੇ ਆ ਰਹੀ ਹੈ। 'ਬਾਰਡ ਆਫ ਬਲੱਡ' ਤੋਂ ਬਾਅਦ ਰੈੱਡ ਚਿਲੀਜ਼ ਦੀ ਇਹ ਦੂਜੀ ਵੈੱਬ ਲੜੀ ਹੈ। 'ਬੇਤਾਲ' ਨਾਂ ਦੀ ਇਹ ਵੈੱਬ ਸੀਰੀਜ਼ 24 ਮਈ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਣ ਜਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ