ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸ਼ਾਹਰੁਖ ਦਾ California ਸਥਿਤ ਆਲੀਸ਼ਾਨ ਘਰ, ਦੇਖੋ ਤਸਵੀਰਾਂ

12/6/2019 4:04:32 PM

ਮੁੰਬਈ(ਬਿਊਰੋ)- ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਫਿਲਹਾਲ ਉਨ੍ਹਾਂ ਨੇ ਇਕ ਬਿੱਗ ਬਜਟ ਫਿਲਮ ਸਾਇਨ ਕੀਤੀ ਹੈ, ਜੋ ਕਾਮਿਕ, ਐਕਸ਼ਨ, ਥ੍ਰਿਲਰ ਤਿੰਨਾਂ ਦਾ ਮਜ਼ਾ ਦੇਵੇਗੀ। ਇਸ ਦਾ ਨਿਰਦੇਸ਼ਨ ਰਾਜ ਨਿਦੀਮੋਰੂ ਅਤੇ ਕ੍ਰਿਸ਼ਣਾ ਡੀਕੇ ਕਰਨਗੇ। ਇਹ ਫਿਲਮ ਅਗਲੇ ਸਾਲ ਫਲੋਰ ’ਤੇ ਆ ਜਾਵੇਗੀ। ਸ਼ਾਹਰੁਖ ਇਸ ਤੋਂ ਪਹਿਲਾਂ ਸਕੂਨ ਦੇ ਪਲ ਬਿਤਾਉਣ ਲਈ ਪਤਨੀ ਗੌਰੀ ਖਾਨ ਨਾਲ ਯੂ.ਐੱਸ. ਵਿਚ ਛੁੱਟੀਆਂ ਮਨਾਉਣ ਜਾ ਪਹੁੰਚੇ ਹਨ।
PunjabKesari
ਸ਼ਾਹਰੁਖ ਨੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਨੇ ਲਿਖਿਆ,‘‘ਆਖਿਰਕਾਰ ਕੈਲੀਫੋਰਨੀਆ ਵਿਚ ਸੂਰਜ ਨਿਕਲ ਆਇਆ। ਇਹ ਪੂਲ ਖੇਡਣ ਦਾ ਸਮਾਂ ਹੈ। ਮੈਂ ਆਪਣੇ ਲਾਸ ਏੰਜੇਲੇਸ ਦੇ ਵਿਲੇ ਵਿਚ...।’’
PunjabKesari
ਇਸ ਦੌਰਾਨ ਪਹਿਲੀ ਵਾਰ ਸ਼ਾਹਰੁਖ ਖਾਨ ਆਲੀਸ਼ਾਨ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਗੌਰੀ ਖਾਨ  ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿੱਥੇ ਉਹ ਯੂ.ਐੱਸ. ਵਿਚ ਘੁੰਮਦੀ-ਫਿਰਦੀ ਨਜ਼ਰ ਆ ਰਹੀ ਹੈ। ਗੌਰੀ ਦੀ ਤਸਵੀਰ ’ਤੇ ਕੁਮੈਂਟ ਕਰਦਿਆਂ ਸ਼ਾਹਰੁਖ ਨੇ ਲਿਖਿਆ, ‘ਲੁੱਕਿੰਗ ਫਿੱਟ।’
PunjabKesari
ਦੱਸ ਦੇਈਏ ਕਿ ਸ਼ਾਹਰੁਖ ਆਖਰੀ ਵਾਰ ਸਾਲ 2018 ਵਿਚ ਆਈ ਫਿਲਮ ‘ਜ਼ੀਰੋ’ ’ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ ’ਤੇ ਫਲਾਪ ਹੋ ਗਈ ਸੀ। ਇਸ ਵਿਚ ਸ਼ਾਹਰੁਖ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਸੀ। ਫਿਲਮ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਬ੍ਰੇਕ ਲੈਣ ਦਾ ਫੈਸਲਾ ਲਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News