ਅਬਰਾਮ ਨੇ ਕੀਤਾ ਪਿਤਾ ਸ਼ਾਹਰੁਖ ਦਾ ਸਿਰ ਮਾਣ ਨਾਲ ਉੱਚਾ

2/10/2020 10:08:47 AM

ਮੁੰਬਈ(ਬਿਊਰੋ)- ਜਦੋਂ ਬੱਚਾ ਆਪਣੀ ਜ਼ਿੰਦਗੀ ਵਿਚ ਕੁੱਝ ਹਾਸਲ ਕਰਦਾ ਹੈ ਤਾਂ ਮਾਤਾ-ਪਿਤਾ ਦਾ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਹੈ। ਫਿਰ ਫਰਕ ਨਹੀਂ ਪੈਂਦਾ ਕਿ ਤੁਸੀਂ ਇਕ ਸੁਪਰ ਸਟਾਰ ਦੀ ਔਲਾਦ ਹੋ ਜਾਂ ਮਿਹਨਤ ਕਰਨ ਵਾਲੇ ਮਜ਼ਦੂਰ ਦੀ। ਉਨ੍ਹਾਂ ਦੀ ਪਹਿਲੀ ਅਤੇ ਆਖਰੀ ਖੁਸ਼ੀ ਸਿਰਫ ਤੁਹਾਡੇ ਨਾਲ ਹੈ। ਇੱਥੇ ਗੱਲ ਸ਼ਾਹਰੁਖ ਖਾਨ ਦੀ ਹੋ ਰਹੀ ਹੈ, ਜੋ ਆਪਣੇ ਬੇਟੇ ਦੀ ਉਪਲਬਧੀ ’ਤੇ ਫੂਲੇ ਨਹੀਂ ਸਮਾ ਰਹੇ।


ਰੁਮਾਂਸ ਦੇ ਬਾਦਸ਼ਾਹ ਅਤੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਇਕ ਝਲਕ ਨੂੰ ਲੋਕ ਬੇਤਾਬ ਰਹਿੰਦੇ ਹਨ। ਸ਼ਾਹਰੁਖ ਦੇ ਨਾਲ-ਨਾਲ ਉਨ੍ਹਾਂ ਦਾ ਪਰਿਵਾਰ ਵੀ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ। ਹਾਲ ਹੀ ਵਿਚ ਐਕਟਰ ਦੇ ਛੋਟੇ ਬੇਟੇ ਅਬਰਾਮ ਨੇ ਕਰਾਟੇ ਵਿਚ ਗੋਲਡ ਮੈਡਲ ਜਿੱਤਿਆ। ਆਪਣੇ ਬੇਟੇ ਦੀ ਇਸ ਉਪਲਬਧੀ ’ਤੇ ਸ਼ਾਹਰੁਖ ਕਾਫੀ ਖੁਸ਼ ਹਨ। ਸ਼ਾਹਰੁਖ ਨੇ ਆਪਣੀ ਇਸ ਖੁਸ਼ੀ ਨੂੰ ਫੈਨਜ਼ ਨਾਲ ਸਾਂਝੀ ਕੀਤੀ ਹੈ। ਸ਼ਾਹਰੁਖ ਨੇ ਇੰਸਟਾਗ੍ਰਾਮ ’ਤੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਅਬਰਾਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Image
ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ,‘‘ਤੁਸੀਂ ਸਿੱਖਦੇ ਹੋ, ਤੁਸੀਂ ਲੜਦੇ ਹੋ ਅਤੇ ਤੁਸੀਂ ਸਫਲ ਹੋ ਜਾਂਦੇ ਹੋ। ਫਿਰ ਤੁਸੀਂ ਇਹ ਸਭ ਦੁਬਾਰਾ ਕਰਦੇ ਹੋ। ਮੈਨੂੰ ਲੱਗਦਾ ਹੈ ਕਿ ਇਸ ਮੈਡਲ ਨੂੰ ਮਿਲਾ ਕੇ ਮੇਰੇ ਬੱਚਿਆਂ ਕੋਲ ਮੇਰੇ ਤੋਂ ਵੀ ਜ਼ਿਆਦਾ ਐਵਾਰਡ ਹਨ। ਇਹ ਕਾਫੀ ਵਧੀਆ ਗੱਲ ਹੈ। ਹੁਣ ਮੈਨੂੰ ਹੋਰ ਵੀ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ। ਮਾਣ ਅਤੇ ਪ੍ਰੇਰਿਤ ਮਹਿਸੂਸ ਕਰ ਰਿਹਾ ਹਾਂ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News