ਲੌਕਡਾਊਨ ਦੌਰਾਨ ਸ਼ਾਹਰੁਖ ਖਾਨ ਨੂੰ ਮਿਲਿਆ ਇਹ ਸਬਕ
5/16/2020 3:52:59 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਲੌਕਡਾਊਨ ਕਾਰਨ ਹਰ ਕੋਈ ਆਪਣੇ ਘਰ ਵਿਚ ਬੰਦ ਹੈ। ਇਸ ਸਮੇਂ ਹਰ ਕੋਈ ਆਪਣੇ-ਆਪ ਨੂੰ ਕੋਵਿਡ -19 ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੌਕਡਾਊਨ ਦੌਰਾਨ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਵੀ ਲਗਾਤਾਰ ਡੌਕਡਾਊਨ ਦੌਰਾਨ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ, ਉਹ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਦੇ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖਾਨ ਨੇ ਇਕ ਪੋਸਟ ਸਾਂਝਾ ਕੀਤਾ ਹੈ। ਇਸ ਪੋਸਟ ਦੇ ਜ਼ਰੀਏ, ਉਹ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ਾਖਰੁਖ ਖਾਨ ਕਈ ਵਾਰ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਪ੍ਰੇਰਿਤ ਕਰਦੇ ਦੇਖਿਆ ਗਿਆ ਹੈ। ਹਰ ਚੀਜ਼ ਵਿਚ ਸਕਾਰਾਤਮਕਤਾ ਲੱਭਣਾ ਉਨ੍ਹਾਂ ਲਈ ਕਾਬਲ-ਏ-ਤਾਰੀਫ ਹੈ। ਸ਼ਾਹਰੁਖ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਸ਼ਾਹਰੁਖ ਖਾਨ ਨੇ ਸਭ ਨੂੰ ਦੱਸਿਆ ਹੈ ਕਿ ਇਸ ਲੌਕਡਾਊਨ ਨੇ ਸਾਨੂੰ ਕੀ ਸਿਖਾਇਆ ਹੈ। ਸ਼ਾਹਰੁਖ ਨੇ ਇੰਸਟਾਗ੍ਰਾਮ 'ਤੇ 5 ਸਬਕ ਸਾਂਝੇ ਕੀਤੇ ਹਨ।
ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ, 'ਅਸੀਂ ਲੰਬੇ ਸਮੇਂ ਤੋਂ ਆਪਣੀਆਂ ਇੱਛਾਵਾਂ ਨੂੰ ਬਿਨਾਂ ਮਤਲਬ ਪੂਰੀਆਂ ਕਰ ਰਹੇ ਹਾਂ ਪਰ ਹੁਣ ਅਹਿਸਾਸ ਹੋਇਆ ਕਿ ਉਹ ਇੰਨੀਆਂ ਮਹੱਤਵਪੂਰਨ ਕਦੇ ਵੀ ਨਹੀਂ ਸਨ। ਹੁਣ ਸਮਝ ਆ ਗਿਆ ਹੈ ਕਿ ਸਾਨੂੰ ਆਪਣੇ ਨੇੜੇ ਬਹੁਤੇ ਲੋਕਾਂ ਦੀ ਜ਼ਰੂਰਤ ਨਹੀਂ ਹੈ ਪਰ ਉਨ੍ਹਾਂ ਦੀ ਲੋੜ ਹੈ, ਜੋ ਜਿਨ੍ਹਾਂ ਨਾਲ ਤੁਸੀਂ ਇਸ ਤਾਲਾਬੰਦੀ ਵਿਚ ਗੱਲ ਕਰ ਸਕੋ। ਹੁਣ ਜੇ ਸਮਾਂ ਇਕ ਵਾਰ ਰੁਕ ਜਾਵੇ ਤਾਂ ਆਪਣੀਆਂ ਸਾਰੀਆਂ ਝੂਠੀ ਅਸੁਰੱਖਿਆ ਨੂੰ ਭੁੱਲ ਜਾਓ ਅਤੇ ਫਿਰ ਜ਼ਿੰਦਗੀ ਜੀਓ, ਜਿਨ੍ਹਾਂ ਨਾਲ ਕਦੇ ਲੜੇ ਸੀ, ਉਨ੍ਹਾਂ ਨਾਲ ਹੱਸਣਾ ਹੈ। ਇਸ ਸਭ ਦੇ ਸਿਖਰ 'ਤੇ ਪਿਆਰ ਹਮੇਸ਼ਾ ਜ਼ਿੰਦਾ ਰਹੇਗਾ, ਇਸਦਾ ਮੁੱਲ ਕਦੇ ਨਹੀਂ ਘੱਟੇਗਾ ਭਾਵੇਂ ਕੁਝ ਵੀ ਹੋ ਜਾਵੇ।''
ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ਾਹਰੁਖ ਖਾਨ ਹੀ ਨਹੀਂ ਸਗੋਂ ਕਈ ਬਾਲੀਵੁੱਡ ਸਿਤਾਰੇ ਲਗਾਤਾਰ ਲੋਕਾਂ ਨੂੰ ਇਸ ਸੰਕਟ ਦੀ ਘੜੀ ਵਿਚ ਕਿੰਝ ਸੁਰੱਖਿਅਤ ਰੱਖਿਆ ਜਾਵੇ, ਇਸ ਬਾਰੇ ਲਗਾਤਾਰ ਜਾਗਰੂਕ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ