ਟਵਿਟਰ ਦੇ CEO ਜੈਕ ਨੇ ਬਾਲੀਵੁੱਡ ਬਦਸ਼ਾਹ ਨਾਲ ਕੀਤੀ ਖਾਸ ਮੁਲਾਕਾਤ

11/16/2018 9:16:36 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਆਪਣੇ ਇਸੇ ਅੰਦਾਜ਼ ਨਾਲ ਟਵਿਟਰ ਦੇ ਸੀ. ਈ. ਓ. ਜੈਕ. ਡਾਰਸੀ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਜੈਕ ਭਾਰਤ ਦੌਰੇ 'ਤੇ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜੈਕ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਨੂੰ ਮਿਲਣ ਮੁੰਬਈ ਪਹੁੰਚੇ। ਆਪਣੀ ਮੁਲਾਕਾਤ ਤੋਂ ਬਾਅਦ ਜੈਕ ਨੇ ਟਵੀਟ ਕਰਕੇ ਸ਼ਾਹਰੁਖ ਦੀ ਫੈਨ ਫਾਲੋਇੰਗ ਬਾਰੇ ਜਾਣਨਾ ਚਾਹਿਆ।

 

ਜੈਕ ਦੇ ਇਸ ਸਵਾਲ ਦਾ ਜਵਾਬ ਕਿੰਗ ਖਾਨ ਨੇ ਮਜ਼ਾਕੀਆ ਲਹਿਜ਼ੇ 'ਚ ਹੀ ਦਿੱਤਾ। ਸ਼ਾਹਰੁਖ ਨੇ ਟਵੀਟ ਕਰਕੇ ਲਿਖਿਆ, ''ਉਹ ਪਹਿਲਾਂ ਤੋਂ ਹੀ ਕਾਫੀ ਫੇਮਸ ਹਨ ਪਰ ਜੇਕਰ ਕੋਈ ਉਨ੍ਹਾਂ ਬਾਰੇ ਇਹ ਕਹਿ ਰਿਹਾ ਹੈ ਕਿ ਮੇਰੇ ਫੈਨਜ਼ ਘੱਟ ਹੋ ਰਹੇ ਹਨ ਤਾਂ ਕੋਈ ਤੁਹਾਨੂੰ ਫੇਕ ਨਿਊਜ਼ ਨਾਲ ਗੁੰਮਰਾਹ ਕਰ ਰਿਹਾ ਹੈ।

 

ਦੱਸ ਦੇਈਏ ਕਿ ਜੈਕ ਨਾਲ ਆਪਣੀ ਮੁਲਾਕਾਤ ਦਾ ਤਜ਼ਰਬਾ ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਜੈਕ ਦੀ ਤਾਰੀਫ ਕਰਦੇ ਸਮੇਂ ਸ਼ਾਹਰੁਖ ਨੇ ਉਨ੍ਹਾਂ ਦੇ ਸ਼ਾਂਤ ਸਭਾਅ ਦੀ ਕਾਫੀ ਤਾਰੀਫ ਕੀਤੀ। ਫੈਨਜ਼ ਨੂੰ ਵੀ ਦੋਵਾਂ ਦੀ ਗੱਲਬਾਤ ਪਸੰਦ ਆ ਰਹੀ ਹੈ। ਦੋਵਾਂ ਨੇ ਕਾਫੀ ਚੰਗਾ ਸਮਾਂ ਬਿਤਾਇਆ ਤੇ ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਬਾਰੇ ਵੀ ਜੈਕ ਨੂੰ ਦੱਸਿਆ। 'ਜ਼ੀਰੋ' 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News