ਫਿਨਾਲੇ ਤੋਂ ਪਹਿਲਾਂ ਸਿਧਾਰਥ ਲਈ ਬੁਰੀ ਖਬਰ, ਸ਼ਹਿਨਾਜ਼ ਦੇ ਭਰਾ ਨੇ ਲਿਆ ਵੱਡਾ ਫੈਸਲਾ

2/12/2020 10:09:44 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆ ਕੇ ਸ਼ਹਿਨਾਜ ਕੌਰ ਗਿੱਲ ਦੀ ਪਾਪੁਲੈਰਿਟੀ ਵੱਧ ਗਈ ਹੈ। ਹਰ ਕੋਈ ਹੁਣ ਸ਼ਹਿਨਾਜ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਜਾਣਨ ਲੱਗਾ ਹੈ। ਇਸ 'ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ 'ਬਿੱਗ ਬੌਸ' ਤੋਂ ਬਾਅਦ ਸ਼ਹਿਨਾਜ ਨੂੰ ਬਹੁਤ ਆਫਰ ਮਿਲੇ ਹਨ। ਖਬਰ ਤਾਂ ਇਹ ਵੀ ਸੀ ਕਿ ਉਸ 'ਚ ਉਹ ਸਿਧਾਰਥ ਸ਼ੁਕਲਾ ਦੇ ਨਾਲ ਨਜ਼ਰ ਆ ਸਕਦੀ ਹੈ। ਹੁਣ ਇਸ ਖਬਰ ਨਾਲ ਜੁੜੀ ਨਵੀਂ ਜਾਣਕਾਰੀ ਆਈ ਹੈ। ਇਕ ਇੰਟਰਵਿਊ ਦੌਰਾਨ ਸ਼ਹਿਨਾਜ ਦੇ ਭਰਾ ਸ਼ਹਿਬਾਜ ਨੇ ਇਸ ਆਫਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ 'ਸ਼ਹਿਨਾਜ ਕੀ ਸ਼ਾਦੀ' ਸ਼ੋਅ 'ਚ ਉਨ੍ਹਾਂ ਦੇ ਨਾਲ ਸਿਧਾਰਥ ਸ਼ੁਕਲਾ ਵੀ ਹੋਣਗੇ। ਰਿਪੋਰਟ ਦੇ ਮੁਤਾਬਕ ਕਲਰਸ ਚੈਨਲ ਸ਼ਹਿਨਾਜ ਕੀ ਸ਼ਾਦੀ ਸ਼ੋਅ ਲਈ ਸਿਧਾਰਥ ਸ਼ੁਕਲਾ ਨੂੰ ਹੋਸਟ ਦੇ ਤੌਰ 'ਤੇ ਸਾਇਨ ਕਰਨ ਦੀ ਸੋਚ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਅਜਿਹਾ ਹੋਣ ਦੀ ਪੂਰੀ ਉਮੀਦ ਹੈ। ਮੇਕਰਸ ਦਾ ਮੰਨਣਾ ਹੈ ਸਿਧਾਰਥ ਅਤੇ ਸ਼ਹਿਨਾਜ ਦੇ ਇਕੱਠੇ ਆਉਣ ਨਾਲ ਸ਼ੋਅ ਦਾ ਪੱਧਰ ਹੋਰ ਵੱਧ ਜਾਵੇਗਾ। ਹੁਣ ਇਸ ਖਬਰ 'ਤੇ ਸ਼ਹਿਨਾਜ ਦੇ ਭਰਾ ਸ਼ਹਿਬਾਜ ਨੇ ਵੱਡਾ ਬਿਆਨ ਦਿੱਤਾ ਹੈ। ਇੰਟਰਵਿਊ ਦੌਰਾਨ ਸ਼ਹਿਬਾਜ ਨੇ ਇਸ ਆਫਰ ਨੂੰ ਠੁਕਰਾਉਣ ਦੀ ਗੱਲ ਆਖੀ ਹੈ। ਸ਼ਹਿਬਾਜ ਨੇ ਕਿਹਾ, ''ਸਾਡੇ ਕੋਲ ਚੈਨਲ ਦੇ ਮੈਨੇਜਰ ਆਏ ਸਨ। ਉਨ੍ਹਾਂ ਨੇ ਸਾਡੇ ਨਾਲ ਗੱਲ ਵੀ ਕੀਤੀ ਸੀ ਪਰ ਹੁਣ ਇਸ ਆਫਰ ਨੂੰ ਠੁਕਰਾ ਦਿੱਤਾ ਹੈ। ਇਸ ਵਿਸ਼ੇ 'ਤੇ ਪਰਿਵਾਰ ਵਾਲੇ ਆਪਸ 'ਚ ਬੈਠਕੇ ਫੈਸਲਾ ਲੈਣਗੇ।''

ਖਬਰਾਂ ਦੀ ਮੰਨੀਏ ਤਾਂ ਜੇਕਰ ਸ਼ਹਿਨਾਜ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਆਫਰ ਲਈ ਤਿਆਰ ਹੁੰਦੇ ਹਨ ਤਾਂ ਉਨ੍ਹਾਂ ਨੂੰ 1.5 ਕਰੋੜ ਰੁਪਏ ਦਿੱਤੇ ਜਾਣਗੇ। ਸ਼ਹਿਨਾਜ ਅਤੇ ਸਿੱਧਾਰਥ ਦੇ ਨਾਲ ਸ਼ੋਅ ਕਰਨ ਦੀਆਂ ਖਬਰਾਂ ਆਉਂਦੇ ਹੀ ਪ੍ਰਸ਼ੰਸਕ ਕਾਫੀ ਵਿਆਕੁਲ ਹਨ। ਅਜਿਹਾ ਇਸ ਲਈ ਕਿਉਂਕਿ ਬਿੱਗ ਬੌਸ 'ਚ ਇਨ੍ਹਾਂ ਦੋਨਾਂ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਸ਼ੋਅ ਤੋਂ ਬਾਅਦ ਸਿਧਾਰਥ ਅਤੇ ਸ਼ਹਿਨਾਜ ਜੇਕਰ ਇਕੱਠੇ ਕਿਸੇ ਸ਼ੋਅ 'ਚ ਆਏ ਤਾਂ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਦੇਖਣ ਨੂੰ ਮਿਲੇਗਾ। ਅਜਿਹਾ ਇਸ ਲਈ ਵੀ ਕਿਉਂਕਿ ਅਕਸਰ ਸ਼ਹਿਨਾਜ ਗੱਲਾਂ ਗੱਲਾਂ 'ਚ ਕਹਿ ਚੁੱਕੀ ਹੈ ਕਿ ਉਹ ਸਿਧਾਰਥ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਇੱਥੋਂ ਤੱਕ ਕਿ ਮਜ਼ਾਕ–ਮਜ਼ਾਕ 'ਚ ਉਹ ਉਨ੍ਹਾਂ ਨੂੰ ਆਪਣਾ ਪਤੀ ਵੀ ਕਹਿੰਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News