ਫਿਲਮੀ ਪਰਦੇ ''ਤੇ ਇਨ੍ਹਾਂ ਕਲਾਕਾਰਾਂ ਨੇ ਬਾਖੂਬੀ ਨਿਭਾਇਆ ''ਸ਼ਹੀਦ ਭਗਤ ਸਿੰਘ'' ਦਾ ਕਿਰਦਾਰ

9/28/2019 1:03:34 PM

ਜਲੰਧਰ (ਬਿਊਰੋ) — ਦੇਸ਼ ਦੀ ਆਜ਼ਾਦੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਅੱਜ 28 ਸਤੰਬਰ ਨੂੰ ਦੇਸ਼ ਭਰ 'ਚ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਦੇਸ਼ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਨੂੰ ਬਾਲੀਵੁੱਡ ਸਿਤਾਰਿਆਂ ਨੇ ਵੀ ਪਰਦੇ 'ਤੇ ਬਾਖੂਬੀ ਨਿਭਾਇਆ ਹੈ। 28 ਸਤੰਬਰ 1907 ਨੂੰ ਜਨਮੇ ਸ਼ਹੀਦ ਭਗਤ ਸਿੰਘ ਨੂੰ ਫਿਲਮੀ ਪਰਦੇ 'ਤੇ ਵੱਖਰੇ ਅੰਦਾਜ਼ 'ਚ ਪੇਸ਼ ਕਰਨ ਵਾਲੇ ਕਾਫੀ ਸਿਤਾਰੇ ਹਨ। ਅੱਜ ਅਸੀਂ ਇਸ ਖਬਰ ਰਾਹੀਂ ਉਨ੍ਹਾਂ ਫਿਲਮਾਂ ਅਤੇ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੂੰ ਦੇਖ ਦੇਸ਼ ਭਗਤੀ ਦਾ ਜਜ਼ਬਾ ਜਾਗਦਾ ਹੈ।

ਫਿਲਮ — ਸ਼ਹੀਦੇ ਆਜ਼ਮ ਭਗਤ ਸਿੰਘ
ਐਕਟਰ — ਜੈਰਾਜ

ਜੈਰਾਜ ਜਿੰਨ੍ਹਾਂ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ 'ਤੇ ਬਾਲੀਵੁੱਡ ਦੀ ਪਹਿਲੀ ਫਿਲਮ 'ਸ਼ਹੀਦੇ ਆਜ਼ਮ ਭਗਤ ਸਿੰਘ' ਨਾਮ ਦੀ ਬਣਾਈ ਗਈ ਸੀ। ਇਸ ਫਿਲਮ ਨੂੰ ਜਗਦੀਸ਼ ਗੌਤਮ ਨੇ ਡਾਇਰੈਕਟਰ ਕੀਤਾ ਸੀ।

Shaheed Bhagat Singh Birth anniversary

ਫਿਲਮ — 'ਸ਼ਹੀਦ ਭਗਤ ਸਿੰਘ'
ਐਕਟਰ — ਸ਼ੰਮੀ ਕਪੂਰ

ਇਸ ਤੋਂ ਬਾਅਦ 1963 'ਚ ਸ਼ਹੀਦ ਭਗਤ ਸਿੰਘ ਦੇ ਕਿਰਦਾਰ 'ਚ ਮਸਤਮੌਲਾ ਐਕਟਰ ਸ਼ੰਮੀ ਕਪੂਰ ਨੂੰ ਦੇਖਿਆ ਗਿਆ। ਇਸ ਫਿਲਮ ਦਾ ਨਾਂ 'ਸ਼ਹੀਦ ਭਗਤ ਸਿੰਘ' ਸੀ। ਕੇ. ਐੱਨ ਬੰਸਲ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਸੀ।

Shaheed Bhagat Singh Birth anniversary

ਫਿਲਮ — ਸ਼ਹੀਦ
ਐਕਟਰ — ਮਨੋਜ ਕੁਮਾਰ

ਦੇਸ਼ ਭਰ 'ਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਨੇ 1965 'ਚ 'ਸ਼ਹੀਦ' ਨਾਂ ਦੀ ਫਿਲਮ 'ਚ ਭਗਤ ਸਿੰਘ ਦੇ ਕਿਰਦਾਰ ਨੂੰ ਪਰਦੇ 'ਤੇ ਪੇਸ਼ ਕੀਤਾ। ਉਨ੍ਹਾਂ ਨੇ ਕਦੇ ਵੀ ਦੇਸ਼ ਭਗਤੀ ਵਾਲੀਆਂ ਫਿਲਮਾਂ ਤੋਂ ਪਾਸਾ ਨਹੀਂ ਵੱਟਿਆ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਕ੍ਰਾਂਤੀਕਾਰੀ ਫਿਲਮਾਂ ਕੀਤੀਆਂ।

Shaheed Bhagat Singh Birth anniversary Shaheed Bhagat Singh Birth anniversary

ਫਿਲਮ — ਸ਼ਹੀਦ-ਏ-ਆਜ਼ਮ
ਐਕਟਰ — ਸੋਨੂੰ ਸੂਦ

ਇਨ੍ਹਾਂ ਫਿਲਮਾਂ ਤੋਂ ਬਾਅਦ ਕਾਫੀ ਸਮੇਂ ਤੱਕ ਸ਼ਹੀਦ ਭਗਤ ਸਿੰਘ 'ਤੇ ਕੋਈ ਫਿਲਮ ਨਹੀਂ ਆਈ ਪਰ ਸਾਲ 2002 'ਚ ਬਾਲੀਵੁੱਡ ਐਕਟਰ ਸੋਨੂੰ ਸੂਦ ਫਿਲਮ 'ਸ਼ਹੀਦ-ਏ-ਆਜ਼ਮ' 'ਚ ਭਗਤ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।

Shaheed Bhagat Singh Birth anniversary

ਫਿਲਮ — ਦਿ ਲੇਜੈਂਡ ਆਫ ਭਗਤ ਸਿੰਘ
ਐਕਟਰ — ਅਜੇ ਦੇਵਗਨ

ਉੱਥੇ ਹੀ ਸਾਲ 2002 'ਚ ਬਾਲੀਵੁੱਡ ਐਕਟਰ ਅਜੇ ਦੇਵਗਨ ਵੀ ਸ਼ਹੀਦ ਭਗਤ ਸਿੰਘ ਦੇ ਰੂਪ 'ਚ ਢਲੇ ਹੋਏ ਨਜ਼ਰ ਆਏ। 'ਦਿ ਲੇਜੈਂਡ ਆਫ ਭਗਤ ਸਿੰਘ' 'ਚ ਅਜੇ ਦੇਵਗਨ ਨੇ ਬਾਖੂਬੀ ਭਗਤ ਸਿੰਘ ਦੇ ਕਿਰਦਾਰ ਨੂੰ ਨਿਭਾਇਆ। ਇਸ ਸਾਲ ਤਿੰਨ ਫਿਲਮਾਂ ਕ੍ਰਾਂਤੀਕਾਰੀ ਭਗਤ ਸਿੰਘ 'ਤੇ ਫਿਲਮਾਈਆਂ ਗਈਆਂ ਪਰ 'ਦਿ ਲੇਜੈਂਡ ਆਫ ਭਗਤ ਸਿੰਘ' ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਫਿਲਮ ਨੇ 2 ਨੈਸ਼ਨਲ ਐਵਾਰਡ ਜਿੱਤੇ ਅਤੇ ਬੈਸਟ ਫੀਚਰ ਫਿਲਮ ਦਾ ਫਿਲਮ ਫੇਅਰ ਐਵਾਰਡ ਵੀ ਹਾਸਲ ਕੀਤਾ। ਰਾਜ ਕੁਮਾਰ ਸੰਤੋਸ਼ੀ ਨੇ ਇਸ ਫਿਲਮ ਦਾ ਨਿਰਦੇਸ਼ਕ ਕੀਤਾ ਸੀ।

Shaheed Bhagat Singh Birth anniversary

ਫਿਲਮ — 23 ਮਾਰਚ 1931: ਸ਼ਹੀਦ
ਐਕਟਰ — ਬੌਬੀ ਦਿਓਲ ਤੇ ਸੰਨੀ ਦਿਓਲ

ਸਾਲ 2002 'ਚ ਦਿਓਲ ਭਰਾ ਵੀ ਕ੍ਰਾਂਤੀਕਾਰੀਆਂ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਏ। ਬੌਬੀ ਦਿਓਲ ਨੇ ਫਿਲਮ '23 ਮਾਰਚ 1931: ਸ਼ਹੀਦ' 'ਚ ਭਗਤ ਸਿੰਘ ਦਾ ਕਿਰਦਾਰ ਅਦਾ ਕੀਤਾ, ਉੱਥੇ ਹੀ ਇਸ ਫਿਲਮ 'ਚ ਸੰਨੀ ਦਿਓਲ ਚੰਦਰ ਸ਼ੇਖਰ ਅਜ਼ਾਦ ਦੇ ਕਿਰਦਾਰ 'ਚ ਨਜ਼ਰ ਆਏ ਸਨ।

Shaheed Bhagat Singh Birth anniversary Shaheed Bhagat Singh Birth anniversary



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News