ਕਿਉਂ ਪਿਤਾ ਕਾਰਨ ਹਰ ਫਿਲਮ ''ਚ ਆਪਣਾ ''ਹੇਅਰ ਸਟਾਈਲ'' ਬਦਲਦੇ ਨੇ ਸ਼ਾਹਿਦ, ਜਾਣੋ ਵਜ੍ਹਾ

6/17/2019 9:16:53 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਆਪਣੀ ਹਰ ਫਿਲਮ 'ਚ ਹੇਅਰ ਸਟਾਈਲ ਬਦਲਦੇ ਰਹਿੰਦੇ ਹਨ। ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਸ਼ਾਹਿਦ ਅਦਾਕਾਰਾ ਕਿਆਰਾ ਅਡਵਾਨੀ ਨਾਲ ਫਿਲਮ ਦੀ ਪ੍ਰਮੋਸ਼ਨ ਲਈ 'ਦਿ ਕਪਿਲ ਸ਼ਰਮਾ ਸ਼ੋਅ' 'ਚ ਗਏ ਸਨ। ਇਸੇ ਦੌਰਾਨ ਸ਼ੋਅ 'ਚ ਕਪਿਲ ਸ਼ਰਮਾ ਨੇ ਸ਼ਾਹਿਦ ਨੂੰ ਪੁੱਛਿਆ ਕਿ ਤੁਸੀਂ ਹਰ ਫਿਲਮ 'ਚ ਆਪਣਾ 'ਹੇਅਰ ਸਟਾਈਲ' ਕਿਉਂ ਬਦਲਦੇ ਹੋ?

PunjabKesari

ਤਾਂ ਇਸ ਦੇ ਜਵਾਬ 'ਚ ਸ਼ਾਹਿਦ ਨੇ ਕਿਹਾ ਕਿ 'ਇਕ ਵਾਰ ਮੇਰੇ ਪਿਤਾ (ਪੰਕਜ ਕਪੂਰ) ਨੇ ਮੈਨੂੰ ਸੁਝਾਅ ਦਿੱਤਾ ਸੀ ਕਿ ਹਰ ਫਿਲਮ 'ਚ ਲੁੱਕ ਨੂੰ ਲੈ ਕੇ ਐਕਸਪੈਰੀਮੈਂਟ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਆਪਣੇ ਹੇਅਰ ਸਟਾਈਲ ਨਾਲ ਐਕਸਪੈਰੀਮੈਂਟ ਕਰਦਾ ਰਹਿੰਦਾ ਹਾਂ।'' 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਪਿਲ ਸ਼ਰਮਾ ਨੇ ਸ਼ਾਹਿਦ ਕਪੂਰ ਤੇ ਕਿਆਰਾ ਨੇ ਕਈ ਹੋਰ ਸਵਾਲ ਵੀ ਪੁੱਛੇ।

PunjabKesari
ਦੱਸ ਦਈਏ ਕਿ ਬੀਤੇ ਦਿਨੀਂ 'ਕਬੀਰ ਸਿੰਘ' ਦੇ ਹੀ ਪ੍ਰਮੋਸ਼ਨ ਦੌਰਾਨ ਸ਼ਾਹਿਦ ਕਪੂਰ ਨੇ ਕਿਆਰਾ ਦੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਖੁਲਾਸਾ ਕੀਤਾ ਹੈ ਕਿ ਉਹ ਹਾਲੇ ਤੱਕ ਸਿੰਗਲ ਹੈ। ਇਹ ਗੱਲ ਸ਼ਾਹਿਦ ਕਪੂਰ ਨੇ ਮੀਡੀਆ ਨੂੰ ਇਹ ਗੱਲ ਉਸ ਸਵਾਲ ਦੇ ਜਵਾਬ 'ਚ ਆਖੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 'ਤੁਸੀਂ ਕਾਲਜ ਸਮੇਂ ਰੋਮਾਂਸ ਕੀਤਾ ਸੀ ਜਾਂ ਨਹੀਂ?'

PunjabKesari
ਦੱਸਣਯੋਗ ਹੈ ਕਿ 'ਕਬੀਰ ਸਿੰਘ' 'ਚ ਸ਼ਾਹਿਦ ਕਪੂਰ ਇਕ ਸਰਜਨ ਦੀ ਭੂਮਿਕਾ 'ਚ ਨਜ਼ਰ ਆਉਣਗੇ, ਜੋ ਦਿਲ ਟੁੱਟਣ ਤੋਂ ਬਾਅਦ ਖੁਦ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਫਿਲਮ ਸਾਊਥ ਸਿਨੇਮਾ ਦੀ ਸੁਪਰਹਿੱਟ ਤੇ ਚਰਚਿਤ ਫਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। 'ਕਬੀਰ ਸਿੰਘ' 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਵੰਗਾ ਨੇ ਕੀਤਾ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News