''ਕਬੀਰ ਸਿੰਘ'' ਦਾ ਨਵਾਂ ਪੋਸਟਰ ਰਿਲੀਜ਼

5/8/2019 4:49:40 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਫਿਲਮ ਦੇ ਟਰੇਲਰ ਦੀ ਰਿਲੀਜ਼ਿੰਗ ਡੇਟ ਵੀ ਸਾਹਮਣੇ ਆਈ ਹੈ। ਫਿਲਮ ਦਾ ਟਰੇਲਰ ਇਸ ਮਹੀਨੇ 13 ਮਈ ਨੂੰ ਦਰਸ਼ਕਾਂ ਲਈ ਜ਼ਾਰੀ ਕੀਤਾ ਜਾਵੇਗਾ। ਸ਼ਾਹਿਦ ਨੇ ਖੁਦ ਇਸ ਦੇ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਨਵਾਂ ਪੋਸਟਰ ਰਿਲੀਜ਼ ਕਰਦੇ ਹੋਏ ਲਿਖਿਆ,''ਟਰੇਲਰ ਆਊਟ 13 ਮਈ।

 
 
 
 
 
 
 
 
 
 
 
 
 
 

Trailer out on 13th May! #KabirSingh . . @kiaraaliaadvani @sandeepreddy.vanga #BhushanKumar @muradkhetani #KrishanKumar @ashwinvarde @tseries.official @cine1studios @kabirsinghmovie

A post shared by Shahid Kapoor (@shahidkapoor) on May 8, 2019 at 12:20am PDT


 ਨਵੇਂ ਪੋਸਟਰ 'ਚ ਸ਼ਾਹਿਦ ਕਪੂਰ ਤੋਂ ਇਲਾਵਾ ਕਿਆਰਾ ਆਡਵਨੀ ਵੀ ਦਿਖਾਈ ਦੇ ਰਹੀ ਹੈ। ਪੋਸਟਰ 'ਚ ਸ਼ਾਹਿਦ ਅਤੇ ਕਿਆਰਾ ਨੇ ਕੁਝ ਸੀਨ ਨਜ਼ਰ ਆਏ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਕਿਆਰਾ ਲੀਡ ਰੋਲ 'ਚ ਹੈ।
PunjabKesari
ਫਿਲਮ ਦੀ ਗੱਲ ਕਰੀਏ ਤਾਂ ਇਹ ਇਕ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਕਿ ਪੇਸ਼ੇ ਤੋਂ ਡਾਕਟਰ ਹੈ। ਇਸ ਦੇ ਨਾਲ ਹੀ ਉਹ ਇਕ ਪਾਗਲ ਪ੍ਰੇਮੀ ਵੀ ਹੈ। ਉਹ ਫਿਲਮ 'ਚ ਇਕ ਨਸ਼ੇੜੀ ਅਤੇ ਆਸ਼ਿਕ ਡਾਕਟਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਇਸੇ ਸਾਲ 21 ਜੂਨ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News