ਸ਼ਾਹਿਦ ਦੇ ਘਰ ਆਇਆ ਨੰਨ੍ਹਾ ਮਹਿਮਾਨ, ਮੀਰਾ ਨੇ ਦਿੱਤਾ ਪੁੱਤਰ ਨੂੰ ਜਨਮ

9/6/2018 9:38:24 AM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਬੁੱਧਵਾਰ ਦੇਰ ਰਾਤ ਪੁੱਤਰ ਨੂੰ ਜਨਮ ਦਿੱਤਾ ਹੈ। ਪੁੱਤਰ ਦੇ ਜਨਮ ਨਾਲ ਸ਼ਾਹਿਦ ਦੇ ਘਰ ਖੁਸ਼ੀਆਂ ਦਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਰਿਸਤੇਦਾਰਾਂ, ਪ੍ਰਸ਼ੰਸਕਾਂ, ਬਾਲੀਵੁੱਡ ਦੀਆਂ ਹਸਤੀਆਂ ਵਲੋਂ ਮੁਬਾਰਕਾਂ ਮਿਲਣੀਆਂ ਵੀ ਮਿਲ ਰਹੀਆਂ ਹਨ। ਰਿਪੋਟਰਾਂ ਮੁਤਾਬਕ ਗਰਭਵਤੀ ਮੀਰਾ ਨੂੰ ਬੁੱਧਵਾਰ ਸ਼ਾਮ ਮੁੰਬਈ ਦੇ ਹਿੰਦੁਜਾ ਹਸਪਤਾਲ 'ਚ ਡਿਲੀਵਰੀ ਲਈ ਦਾਖਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਰਾ ਅਤੇ ਉਸ ਦਾ ਪੁੱਤਰ ਦੋਵੇਂ ਹੀ ਸਿਹਤਮੰਦ ਤੇ ਠੀਕ ਹਨ।

PunjabKesari

ਦੱਸਣਯੋਗ ਹੈ ਕਿ ਦੋਵਾਂ ਦੀ ਪਹਿਲਾਂ ਤੋਂ ਇਕ ਬੇਟੀ ਵੀ ਹੈ, ਜਿਸ ਦਾ ਨਾਂ ਮੀਸ਼ਾ ਹੈ। ਮੀਸ਼ਾ ਦਾ ਜਨਮ 2016 'ਚ ਹੋਇਆ ਸੀ ਅਤੇ ਸ਼ਾਹਿਦ ਤੇ ਮੀਰਾ ਵਿਆਹ ਦੇ ਬੰਧਨ 'ਚ 2015 ਨੂੰ ਬੱਝੇ ਸਨ। PunjabKesari ਜ਼ਿਕਰਯੋਗ ਹੈ ਕਿ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੂੰ ਮੁੰਬਈ 'ਚ ਇਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਇੱਕਠੇ ਡਿਨਰ 'ਤੇ ਸਪਾਟ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News