‘ਕਬੀਰ ਸਿੰਘ’ ਤੋਂ ਬਾਅਦ ਸ਼ਾਹਿਦ ਕਪੂਰ ਇਸ ਫਿਲਮ ਲਈ ਵਹਾ ਰਹੇ ਹਨ ਪਸੀਨਾ
11/26/2019 4:50:09 PM
ਮੁੰਬਈ(ਬਿਊਰੋ)- ‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਤੇਲਗੂ ਫਿਲਮ ‘ਜਰਸੀ’ ਦੇ ਹਿੰਦੀ ਰੀਮੇਕ ਲਈ ਇਨ੍ਹੀਂ ਦਿਨੀਂ ਖੂਬ ਮਿਹਨਤ ਕਰ ਰਹੇ ਹਨ । ਸ਼ਾਹਿਦ ਇਸ ਫਿਲਮ ਵਿਚ ਆਪਣਾ ਕਿਰਦਾਰ ਨਿਭਾਉਣ ਲਈ ਕ੍ਰਿਕਟ ਦੀ ਕੋਚਿੰਗ ਵੀ ਲੈ ਰਹੇ ਹਨ । ਸ਼ਾਹਿਦ ਇਸ ਫਿਲਮ ਵਿਚ ਇਕ ਕ੍ਰਿਕਟਰ ਦੇ ਕਿਰਦਾਰ ਵਿਚ ਨਜ਼ਰ ਆਉਣਗੇ ।
ਇਸ ਫਿਲਮ ਨੂੰ ਲੈ ਕੇ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਕਬੀਰ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਇਹ ਸੋਚਣ ਵਿਚ ਬਹੁਤ ਸਮਾਂ ਲੱਗ ਗਿਆ ਕਿ ਉਨ੍ਹਾਂ ਦੀ ਅਗਲੀ ਫਿਲਮ ਕਿਹੜੀ ਹੋਵੇਗੀ ਪਰ ਜਦੋਂ ਉਨ੍ਹਾਂ ਨੇ ਜਰਸੀ ਦੇਖੀ ਤਾਂ ਇਹ ਤੈਅ ਹੋ ਗਿਆ ਕਿ ਉਨ੍ਹਾਂ ਦੀ ਅਗਲੀ ਫਿਲਮ ‘ਜਰਸੀ’ ਹੀ ਹੋਵੇਗੀ ।
ਸ਼ਾਹਿਦ ਦੀ ਇਸ ਫਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਕਰ ਰਹੇ ਹਨ । ਇਸ ਦੇ ਤੇਲਗੂ ਵਰਜਨ ਦਾ ਨਿਰਦੇਸ਼ਨ ਵੀ ਗੌਤਮ ਨੇ ਕੀਤਾ ਸੀ । ਫਿਲਮ ਦਾ ਨਿਰਮਾਣ ਅਲੂ ਅਰਵਿੰਦ, ਅਮਨ ਗਿੱਲ ਤੇ ਦਿਲਰਾਜ ਕਰ ਰਹੇ ਹਨ । ਫਿਲਮ ਅਗਲੇ ਸਾਲ 28 ਅਗਸਤ ਨੂੰ ਰਿਲੀਜ਼ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
13 hours ago
ਸ਼ੈਰੀ ਮਾਨ ਨੇ ਆਪਣੀ ਪਤਨੀ ਨਾਲ ਪੋਸਟ ਸਾਂਝੀ ਕਰ ਦਿੱਤੀ ਨਵੇਂ ਸਾਲ ਦੀ ਵਧਾਈ, ਹੱਸਦੇ ਹੋਏ ਕਹੀ ਇਹ ਗੱਲ...
