ਚੰਡੀਗੜ੍ਹ ''ਚ ਸ਼ਾਹਿਦ ਕਪੂਰ ਨੇ ਸ਼ੁਰੂ ਕੀਤੀ ''ਜਰਸੀ'' ਦੀ ਸ਼ੂਟਿੰਗ

12/18/2019 4:56:27 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੇ ਸੈੱਟ 'ਤੇ ਵਾਪਸੀ ਕਰ ਲਈ ਹੈ। ਸ਼ਾਹਿਦ ਨੇ ਫਿਲਮ ਦੀ ਪੂਰੀ ਟੀਮ ਨਾਲ 'ਜਰਸੀ' ਲਈ ਚੰਡੀਗੜ੍ਹ 'ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ 'ਜਰਸੀ' ਤੇਲੁਗੂ ਫਿਲਮ ਦਾ ਰੀਮੇਕ ਹੈ, ਜਿਸ ਨੂੰ ਫਿਲਮ ਪੰਡਿਤਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਸ਼ਾਹਿਦ ਕਪੂਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਪੰਕਜ ਕਪੂਰ, ਮੁਣਾਲ ਠਾਕੁਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਕ ਫੇਲਡ ਕ੍ਰਿਕਟਰ ਦੇ ਸਫਲ ਹੋਣ ਦੀ ਕਹਾਣੀ 'ਜਰਸੀ' ਅਗਲੇ ਸਾਲ 28 ਅਗਸਤ ਨੂੰ ਵੱਡੇ ਪਰਦੇ 'ਤੇ ਦਸਤਕ ਦੇ ਸਕਦੀ ਹੈ। ਫਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਹਨ ਸਾਲ 2019 ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ 'ਕਬੀਰ ਸਿੰਘ' ਦੇਣ ਵਾਲੇ ਸ਼ਾਹਿਦ ਕਪੂਰ। ਉਥੇ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਫਿਲਮ 'ਚ ਉਨ੍ਹਾਂ ਦੇ ਮੇਂਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਫਿਲਮ ਦਾ ਤੇਲੁਗੂ ਵਰਜਨ ਬਣਾਉਣ ਵਾਲੇ ਗੌਤਮ ਤਿਨਾਨੌਰੀ ਹੀ ਹਿੰਦੀ ਫਿਲਮ ਦਾ ਵੀ ਨਿਰਦੇਸ਼ਨ ਕਰ ਰਹੇ ਹਨ।

 

 
 
 
 
 
 
 
 
 
 
 
 
 
 

It’s never too late to chase your dream. #Jersey . . The journey begins. @GowtamNaidu @MrunalOfficial2016 @ItsAlluAravind @AmanTheGill @SriVenkateshwaraCreations

A post shared by Shahid Kapoor (@shahidkapoor) on Dec 14, 2019 at 3:15am PST

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸ਼ਾਹਿਦ ਕਪੂਰ ਦੀ ਤਬੀਅਤ ਕੁਝ ਖਰਾਬ ਹੈ ਅਤੇ ਡਾਕਟਰਾਂ ਨੇ ਵੀ ਉਨ੍ਹਾਂ ਨੂੰ ਕੰਮ ਛੱਡ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸੇ ਕਾਰਨ ਫਿਲਮ ਦੀ ਟੀਮ ਨੇ ਫਿਲਮ ਦੀ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਰੋਕਣ ਦਾ ਫੈਸਲਾ ਕੀਤਾ ਸੀ। 'ਜਰਸੀ' ਫਿਲਮ ਰਣਜੀ ਪਲੇਅਰ ਅਰਜੁਨ ਨਾਂ ਦੇ ਮੁੰਡੇ ਦੀ ਕਹਾਣੀ ਹੈ, ਜੋ ਇੰਡੀਅਨ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਿਲਮ ਅਗਲੇ ਸਾਲ 28 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News