ਸ਼ਹਿਨਾਜ਼ ਨੂੰ ਵੱਡਾ ਝਟਕਾ, ਰਿਜੈਕਟ ਹੋਣ ਤੋਂ ਬਾਅਦ ਗੌਤਮ ਗੁਲਾਟੀ ਨੇ ਲਾਈ ਕਲਾਸ (ਵੀਡੀਓ)

2/29/2020 10:27:51 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਵੱਡੇ ਇੰਟਰਟੇਨਰ ਸ਼ਹਿਨਾਜ਼ ਕੌਰ ਗਿੱਲ ਇਸ ਸਮੇਂ ਕਲਰਸ ਦੇ ਨਵੇਂ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਇਸ ਸ਼ੋਅ 'ਚ ਵਿਆਹ ਕਰਵਾਉਣ ਲਈ ਮੁੰਡਾ ਲੱਭ ਰਹੀ ਹੈ ਪਰ ਮੁੰਡਾ ਮਿਲਣ ਤੋਂ ਪਹਿਲਾਂ ਲੱਗਾ ਉਨ੍ਹਾਂ ਨੂੰ ਇਕ ਝਟਕਾ। ਝਟਕਾ ਵੀ ਇਸ ਤਰ੍ਹਾਂ ਦਾ ਜਿਸ ਨੂੰ ਉਹ ਸੋਚ ਵੀ ਨਹੀਂ ਸਕਦੀ ਸੀ। ਸ਼ਹਿਨਾਜ਼ ਪੰਜਾਂ 'ਚੋਂ ਕਿਸੇ ਇਕ ਮੁੰਡੇ ਨੂੰ ਚੁਣਨ 'ਚ ਸਖਤ ਮਿਹਨਤ ਕਰ ਰਹੀ ਹੈ। ਇਕ ਕੰਟੈਸਟੈਂਟ ਨੇ ਖੁਦ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਹੈ।

 
 
 
 
 
 
 
 
 
 
 
 
 
 

Ab hoga double entertainment kyunki the one & only, @welcometogauthamcity is here😍 Dekhiye kya twist lekar aaye hain yeh, #MujhseShaadiKaroge mein aaj raat 10:30 baje. #ShehnaazKiShaadi #ParasKiShaadi Anytime on @voot .

A post shared by Colors TV (@colorstv) on Feb 27, 2020 at 9:19pm PST

ਜੀ ਹਾਂ ਸ਼ਹਿਨਾਜ਼ ਨਾਲ ਵਿਆਹ ਕਰਾਉਣ ਆਏ ਡਾ. ਮਯੰਕ ਨਾਮ ਦੇ ਇਕ ਕੰਟੈਸਟੈਂਟ ਨੇ ਸ਼ਹਿਨਾਜ਼ ਨੂੰ ਰਿਜੈਕਟ ਕਰਦੇ ਹੋਏ ਕਿਹਾ ਕਿ ਉਹ ਇੰਨੇ ਦਿਨਾਂ ਤੋਂ ਘਰ ਦੇ ਅੰਦਰ ਹਾਂ ਪਰ ਸ਼ਹਿਨਾਜ਼ ਨੂੰ ਕੋਈ ਖਾਸ ਕੰਟੈਸਟੈਂਟ ਨਹੀਂ ਦਿਖਿਆ। ਉਨ੍ਹਾਂ ਨੇ ਹੁਣ ਤਕ ਕਿਸੇ ਨਾਲ ਵੀ ਇਕੱਲੇ ਮਿਲ ਕੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕਰਦੇ ਕੀ ਹਾਂ।'' ਗੌਤਮ ਸ਼ੋਅ ਦੇ ਹੋਸਟ ਬਣ ਕੇ ਆਏ ਹਨ। ਗੌਤਮ ਫੁੱਲਆਨ ਇੰਟਰਟੇਨਿੰਗ ਤਰੀਕੇ ਨਾਲ ਸ਼ੋਅ 'ਚ ਐਂਟਰੀ ਕਰਦੇ ਹਨ। ਇਸ ਦੇ ਬਾਅਦ ਉਹ ਸ਼ਹਿਨਾਜ਼ ਨੂੰ ਝਿੜਕਣ ਲੱਗਦੇ ਹਨ। ਗੌਤਮ ਸ਼ਹਿਨਾਜ਼ ਨੂੰ ਕਹਿੰਦੇ ਹਨ, ''ਇਕ ਬੰਦੇ ਦਾ ਸਮਝ ਆਉਂਦਾ ਹੈ, ਦੋ ਦਾ ਸਮਝ ਆਉਂਦਾ ਹੈ, ਤਿੰਨ ਦਾ ਸਮਝ ਆਉਂਦਾ ਹੈ ਪਰ ਆਪਣੇ ਲਈ ਕੋਈ ਮੁੰਡਾ ਜ਼ਿਆਦਾ ਕੋਸ਼ਿਸ਼ ਨਹੀਂ ਕਰ ਰਿਹਾ ਹੈ ਤਾਂ ਗਲਤੀ ਕੁਝ ਆਪਣੀ ਵੀ ਹੋ ਸਕਦੀ ਹੈ। ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਮੈਂ ਉਨ੍ਹਾਂ ਨੂੰ ਅਟੈਂਸ਼ਨ ਨਹੀਂ ਦੇਵਾਂਗੀ, ਮੈਂ ਤੁਹਾਨੂੰ ਬਲੋਦੀ ਹਾਂ ਤੇ ਮਸਤੀ ਕਰਦੇ ਹਾਂ।'' ਜਵਾਬ 'ਚ ਗੌਤਮ ਕਹਿੰਦੇ ਕਿ ਇਹ ਫਨ ਸ਼ੋਅ ਨਹੀਂ ਹੈ ਇਹ ਤੁਹਾਡੇ ਲਈ ਤੇ ਤੁਸੀਂ ਇਥੇ ਇਨ੍ਹਾਂ ਲਈ ਹੋ। ਇਸ ਦੇ ਬਾਅਦ ਗੌਤਮ ਪੁੱਛਦੇ ਹਨ ਕਿ ਕੀ ਕੋਈ ਮੁੰਡਾ ਸ਼ਹਿਨਾਜ਼ ਨੂੰ ਰਿਜੈਕਟ ਕਰਨਾ ਚਾਹੁੰਦਾ ਹੈ? ਤਾਂ ਮਯੰਕ ਆਪਣਾ ਹੱਥ ਚੁੱਕ ਕੇ ਕਹਿੰਦਾ ਹੈ ਸ਼ਹਿਨਾਜ਼ ਖੁਦ ਹੀ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀ।

 
 
 
 
 
 
 
 
 
 
 
 
 
 

@badeshashehbaz ne disclose kiye secrets, jo contestants ko help karenge to win @shehnaazgill's heart! 🤩 Dekhiye aur bohot kuch aaj #MujhseShaadiKaroge mein, Sat-Sun raat 10:30 baje. #ShehnaazKiShaadi Anytime on @voot

A post shared by Colors TV (@colorstv) on Feb 28, 2020 at 8:13am PST

ਇਸ ਤੋਂ ਬਾਅਦ ਮਯੰਕ ਦੀ ਗੱਲ ਸੁਣ ਕੇ ਸ਼ਹਿਨਾਜ਼ ਗੁੱਸੇ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਕੰਟ੍ਰੋਵਰਸੀ ਕਰਨਾ ਚਾਹੁੰਦੇ ਹੋ, ਇਹ ਮੇਰਾ ਸ਼ੋਅ ਹੈ। ਇਨ੍ਹਾਂ ਸੁਣ ਕੇ ਗੌਤਮ ਗੁੱਸੇ 'ਚ ਸ਼ਹਿਨਾਜ਼ ਨੂੰ ਕਹਿੰਦੇ ਹਨ ਇਹ ਸ਼ੋਅ ਸਿਰਫ ਤੁਹਾਡਾ ਹੀ ਨਹੀਂ ਇਨ੍ਹਾਂ ਦਾ ਵੀ ਹੈ, ਤੂੰ ਇਥੇ ਸਾਰਿਆਂ ਲਈ ਬੁਰਾ ਭੱਲਾ ਬੋਲ ਰਹੀ। ਹੁਣ ਇਸ ਦੇ ਬਾਅਦ ਕਿਹਾ ਹੋਵੇਗਾ ਇਹ ਤੁਹਾਡੇ ਐਪੀਸੋਡ ਦੇਖਣ ਦੇ ਬਾਅਦ ਹੀ ਪਤਾ ਚੱਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News