ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਹੈ ਸ਼ਾਹਰੁਖ ਦਾ ਘਰ ''ਮੰਨਤ'', ਦੇਖੋ ਤਸਵੀਰਾਂ

8/6/2019 1:07:23 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇੰਡਸਟਰੀ ਦੇ ਸੁਪਰਸਟਾਰ ਹਨ, ਇਸ 'ਚ ਕੋਈ ਸ਼ੱਕ ਨਹੀਂ ਹੈ। ਬਾਦਸ਼ਾਹ ਸਾਲਾਂ ਤੋਂ ਬਾਲੀਵੁੱਡ 'ਤੇ ਰਾਜ ਕਰਦੇ ਆ ਰਹੇ ਹਨ। ਫਰਸ਼ ਤੋਂ ਅਰਸ਼ ਤੱਕ ਦਾ ਸਫਰ ਕਿੰਗ ਖਾਨ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਾਸਲ ਕੀਤਾ ਹੈ। ਸਭ ਜਾਣਦੇ ਹਨ ਕਿ ਸ਼ਾਹਰੁਖ ਦਾ ਘਰ 'ਮੰਨਤ' ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਹੈ। ਕਿਸੇ ਜਮਾਣੇ 'ਚ 'ਮੰਨਤ' ਸ਼ੂਟਿੰਗ ਲੋਕੇਸ਼ਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਸੀ।
PunjabKesari
ਮੰਨਤ 'ਚ ਸਨੀ ਦਿਓਲ ਦੀ ਫਿਲਮ 'ਨਰਸਿਮਹਾ' ਦਾ ਕਲਾਈਮੈਕਸ ਸ਼ੂਟ ਹੋਇਆ ਸੀ। ਨਾਲ ਹੀ ਗੋਵਿੰਦਾ ਸਟਾਰਰ 'ਸ਼ੋਲਾ ਓਰ ਸ਼ਬਨਮ' ਦੀ ਸ਼ੂਟਿੰਗ ਵੀ ਹੋਈ ਸੀ। ਫਿਲਮਾਂ 'ਚ ਸ਼ਾਹਰੁਖ ਦਾ ਘਰ ਜਿਨ੍ਹਾਂ ਖੂਬਸੂਰਤ ਦਿਖਾਈ ਦਿੱਤਾ ਹੈ, ਉਸ ਤੋਂ ਕਿਤੇ ਜ਼ਿਆਦਾ ਖੂਬਸੂਰਤੀ ਇਸ ਦੇ ਅੰਦਰ ਹੈ।
PunjabKesari
ਸ਼ਾਹਰੁਖ ਦੇ ਘਰ ਨੂੰ ਅੰਦਰ ਤੋਂ ਹੁਣ ਤੱਕ ਘੱਟ ਹੀ ਲੋਕਾਂ ਨੇ ਦੇਖਿਆ ਹੈ। ਹੁਣ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਸ਼ਾਹਰੁਖ ਦਾ ਘਰ ਸਾਹਮਣੇ ਆਇਆ ਹੈ। ਦਰਅਸਲ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਹਾਲ ਹੀ 'ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਖਾਸ ਗੱਲ ਇਹ ਹੈ ਕਿ ਇਹ ਫੋਟੋਸ਼ੂਟ 'ਮੰਨਤ' 'ਚ ਕੀਤਾ ਹੈ ।
PunjabKesari
ਗੌਰੀ ਖਾਨ ਨੇ ਖੁਦ ਪਹਿਲੀ ਵਾਰ ਕੈਮਰੇ ਸਾਹਮਣੇ ਆਪਣੇ ਘਰ 'ਚ ਹੀ ਪੋਜ ਦਿੱਤੇ। ਸ਼ਰਮੀਲੇ ਅੰਦਾਜ਼ ਦੀ ਗੌਰੀ ਨੇ 'ਵੋਗ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ। 'ਮੰਨਤ' 'ਚ ਪਹਿਲੀ ਵਾਰ ਸ਼ਾਇਦ ਕੋਈ ਕੈਮਰਾ ਅੰਦਰ ਗਿਆ ਹੈ, ਹਾਲਾਕਿ ਸਾਲਾਂ ਪਹਿਲਾਂ ਇੱਥੇ ਸ਼ੂਟਿੰਗ ਹੋ ਚੁੱਕੀ ਹੈ ਪਰ ਗੌਰੀ ਖੁਦ ਇੰਟੀਰੀਅਰ ਡਿਜ਼ਾਈਨਰ ਹੈ।
PunjabKesari
ਫੋਟੋਸ਼ੂਟ 'ਚ ਗੌਰੀ ਬਲੈਕ ਗਾਊਨ 'ਚ ਦਿਖਾਈ ਦੇ ਰਹੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਾਹਰੁਖ ਦਾ ਘਰ 'ਮੰਨਤ' ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਇਕ ਜਗ੍ਹਾ 'ਤੇ ਗੌਰੀ ਖੁਦ ਬੈਠ ਕੇ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਸ਼ਾਹਰੁਖ ਨੇ ਮੰਨਤ ਲਿਆ ਸੀ ਤਾਂ ਉਸ ਦੀ ਕੀਮਤ ਲੱਗਭਗ 15-20 ਕਰੋੜ ਸੀ ਪਰ ਅੱਜ ਉਸ ਦੀ ਕੀਮਤ ਲੱਗਭਗ 200 ਕਰੋੜ ਚੁੱਕੀ ਹੈ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News