ਸਲਮਾਨ ਨਹੀਂ ਇਸ ਖਾਨ ਦੀ ਵਜ੍ਹਾ ਨਾਲ ਮੰਨੇ-ਪ੍ਰਮੰਨੇ ਫਿਲਮਕਾਰ ਬਣੇ ਕਬੀਰ ਖਾਨ

7/10/2017 10:18:54 AM

ਮੁੰਬਈ— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਬੀਰ ਖਾਨ ਦਾ ਕਹਿਣਾ ਹੈ ਕਿ ਉਹ ਸ਼ਾਹਰੁਖ ਖਾਨ ਦੀ ਵਜ੍ਹਾ ਨਾਲ ਫਿਲਮਕਾਰ ਬਣੇ ਹਨ। ਕਬੀਰ ਦੀ ਫਿਲਮ 'ਟਿਊਬਲਾਈਟ' ਵਿਚ ਸ਼ਾਹਰੁਖ ਨੇ ਕੈਮੀਓ ਕੀਤਾ ਹੈ। ਕਬੀਰ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਸਲਮਾਨ ਅਤੇ ਸ਼ਾਹੁਰਖ ਫਿਲਮੀ ਪਰਦੇ 'ਤੇ ਇਕੱਠੇ ਨਜ਼ਰ ਆਏ।
ਜਾਣਕਾਰੀ ਮੁਤਾਬਕ ਕਬੀਰ ਨੇ ਦੱਸਿਆ, ''ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮੈਂ ਕਾਲਜ ਦੇ ਦਿਨਾਂ ਤੋਂ ਸ਼ਾਹਰੁਖ ਨੂੰ ਜਾਣਦਾ ਹਾਂ। ਜਦੋਂ ਅਸੀਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਇਕੱਠੇ ਪੜ੍ਹਦੇ ਸੀ, ਉਦੋਂ ਸ਼ਾਹਰੁਖ ਮੇਰੇ ਸੀਨੀਅਰ ਸਨ। ਮੈਨੂੰ ਲੱਗਦਾ ਹੈ ਕਿ ਕਿਉਂਕਿ ਮੈਂ ਸ਼ਾਹਰੁਖ ਦੇ ਨੋਟਸ ਪੜ੍ਹਦਾ ਸੀ ਸ਼ਾਇਦ ਇਸੇ ਲਈ ਮੈਂ ਫਿਲਮ ਨਿਰਮਾਤਾ ਬਣ ਸਕਿਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News