ਏਅਰਪੋਰਟ ਦੌਰਾਨ ਸ਼ਾਹਰੁਖ ਖਾਨ ਦੀ ਜੈਕਟ ਆਈ ਚਰਚਾ 'ਚ, ਵਜ੍ਹਾ ਹੈ ਬੇਹੱਦ ਖਾਸ

5/15/2018 5:17:09 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਦੀ ਫ਼ਿਲਮ 'ਜ਼ੀਰੋ' ਸਾਲ 2018 ਦੀ ਮੱਚ ਅਵੇਟਡ ਫਿਲਮ ਹੈ। 'ਜ਼ੀਰੋ' ਦਾ ਟੀਜ਼ਰ ਜਨਵਰੀ 'ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਟੀਜ਼ਰ 'ਚ ਸ਼ਾਹਰੁਖ ਨੇ ਬੌਨੇ ਵਿਅਕਤੀ ਦਾ ਰੋਲ ਕੀਤਾ ਹੈ, ਜਿਸ ਨੂੰ ਦੇਖ ਕੇ ਇਸ ਫਿਲਮ ਲਈ ਲੋਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ।

PunjabKesari

ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ ਕਿਸੇ ਬੌਨੇ ਦੇ ਰੋਲ 'ਚ ਨਜ਼ਰ ਆਉਣਗੇ। ਫਿਲਮ ਦਾ ਡਾਇਰੈਕਸ਼ਨ ਆਨੰਦ ਐਲ. ਰਾਏ. ਨੇ ਕੀਤਾ ਹੈ ਤੇ ਸ਼ਾਹਰੁਖ ਤੇ ਆਨੰਦ ਇਸ ਫਿਲਮ 'ਚ ਪਹਿਲੀ ਵਾਰ ਕੰਮ ਕਰਦੇ ਨਜ਼ਰ ਆਉਣਗੇ।

PunjabKesari

ਇਸ ਫਿਲਮ ਦੇ ਸੈਕਿੰਡ ਸ਼ੈਡਿਊਲ ਲਈ ਅਨੁਸ਼ਕਾ ਪਹਿਲਾਂ ਹੀ ਯੂ. ਐਸ. ਲਈ ਰਵਾਨਾ ਹੋ ਚੁੱਕੀ ਹੈ। ਓਧਰ ਸ਼ਾਹਰੁਖ ਵੀ ਜਲਦੀ ਹੀ ਅਨੁਸ਼ਕਾ ਨੂੰ ਜੁਆਇਨ ਕਰਨਗੇ। ਐਤਵਾਰ ਨੂੰ ਸ਼ਾਹਰੁਖ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

PunjabKesari

ਇਸ ਦੌਰਾਨ ਸ਼ਾਹਰੁਖ ਨੇ ਜੋ ਜੈਕੇਟ ਪਾਈ ਸੀ, ਉਸ 'ਤੇ ਜ਼ੀਰੋ ਹੈਸ਼ਟੈਗ ਦੀ ਸਟ੍ਰਿਪ ਲੱਗੀ ਹੋਈ ਸੀ। ਸ਼ਾਹਰੁਖ ਤੇ ਕਰੂ ਨੇ ਹੁਣ ਤੋਂ ਹੀ ਫਿਲਮ ਦੇ ਪ੍ਰਮੋਸ਼ਨ ਦਾ ਫੈਸਲਾ ਲਿਆ ਹੈ। ਸ਼ਾਹਰੁਖ ਤੇ ਟੀਮ ਹੁਣ ਆਉਟਿੰਗ ਸਮੇਂ 'ਜ਼ੀਰੋ' ਦੀ ਕਸਟਮਾਈਟ ਜੈਕੇਟ ਪਾ ਕੇ ਨਿਕਲਣਗੇ।

PunjabKesari

ਇਹ ਇੱਕ ਵਧੀਆ ਆਈਡਿਆ ਤੇ ਪ੍ਰਮੋਸ਼ਨ ਦਾ ਸ਼ਾਨਦਾਰ ਤਰੀਕਾ ਹੈ। ਸ਼ਾਹਰੁਖ ਦੀ ਇਸ ਜੈਕੇਟ ਨੂੰ ਸ਼ਲੀਨਾ ਨੈਥਾਨੀ ਨੇ ਡਿਜ਼ਾਇਨ ਕੀਤਾ ਹੈ। ਜੈਕੇਟ 'ਤੇ 'ਜ਼ੀਰੋ' ਲਿਖੀਆ ਹੈ।

PunjabKesari

ਇਸ ਤੋਂ ਪਹਿਲਾ ਸ਼ਾਹਰੁਖ ਫਿਲਮ 'ਰਈਸ' ਲਈ ਵੀ ਅਜਿਹੀ ਹੀ ਪ੍ਰਮੋਸ਼ਨ ਸਟੈਟਰਜੀ ਦਾ ਇਸਤੇਮਾਲ ਕਰ ਚੁੱਕੇ ਹਨ।

PunjabKesari

ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸ਼ਾਹਰੁਖ, ਕੈਟਰੀਨਾ ਤੇ ਅਨੁਸ਼ਕਾ ਨੂੰ ਤੁਸੀ ਕਲਾਈਮੈਕਸ 'ਚ ਕਿਸੇ ਦੂਜੇ ਗ੍ਰਹਿ 'ਤੇ ਦੇਖੋਗੇ। 'ਜ਼ੀਰੋ' 'ਚ ਵੀ. ਐਫ. ਐਕਸ. ਦਾ ਵੀ ਜ਼ਬਰਦਸਤ ਯੂਜ਼ ਦੇਖਣ ਨੂੰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News