''ਠਗਸ ਆਫ ਹਿੰਦੋਸਤਾਨ'' ਦੇ ਸਮਰਥਨ ''ਚ ਆਏ ਸ਼ਾਹਰੁਖ ਖਾਨ

11/16/2018 4:04:46 PM

ਮੁੰਬਈ (ਬਿਊਰੋ)— ਅਮਿਤਾਭ ਬੱਚਨ, ਆਮਿਰ ਖਾਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਇਸ ਸਾਲ ਸਭ ਤੋਂ ਜ਼ਿਆਦਾ ਇੰਤਜ਼ਾਰ ਹੋ ਰਿਹਾ ਸੀ। ਰਿਲੀਜ਼ ਤੋਂ ਪਹਿਲਾਂ ਹੋਈ ਫਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਦਾ ਅਸਰ ਇਸ ਦੀ ਪਹਿਲੇ ਦਿਨ ਦੀ ਕਮਾਈ 'ਚ ਦੇਖਣ ਨੂੰ ਮਿਲਿਆ। ਸ਼ਾਨਦਾਰ ਓਪਨਿੰਗ ਨੇ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਹਿੰਦੀ ਸਿਨੇਮਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ 52 ਕਰੋੜ ਕਮਾਏ ਸਨ ਪਰ ਇਨ੍ਹਾਂ ਸਭ ਦੇ ਬਾਵਜੂਦ ਦੂਜੇ ਦਿਨ ਦੀ ਕਮਾਈ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਨੈਗਟਿਵ ਰੀਵਿਊ ਅਤੇ ਪ੍ਰਸ਼ੰਸਕਾਂ ਵਲੋਂ ਮਿਲੀਆਂ ਖਰਾਬ ਪ੍ਰਤੀਕਿਰਿਆਵਾਂ ਕਰਕੇ ਫਿਲਮ ਦੀ ਕਮਾਈ 'ਤੇ ਕਾਫੀ ਪ੍ਰਭਾਵਿਤ ਹੋਈ।

ਹਰ ਪਾਸੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਇਸ ਫਿਲਮ ਦੇ ਸਮਰਥਨ 'ਚ ਹੁਣ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਸਾਹਮਣੇ ਆਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਸ਼ਾਹਰੁਖ ਨੇ 'ਠਗਸ ਆਫ ਹਿੰਦੋਸਤਾਨ' ਦੀ ਇਸ ਫਿਲਮ ਦਾ ਸਮਰਥਨ ਕੀਤਾ ਹੈ। ਸ਼ਾਹਰੁਖ ਨੇ ਕਿਹਾ, ''ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਇਹ ਥੋੜ੍ਹਾ ਨਿੱਜੀ ਹੈ ਅਤੇ ਪਤਾ ਨਹੀਂ ਕਹਿਣਾ ਸਹੀ ਵੀ ਹੋਵੇਗਾ ਜਾਂ ਨਹੀਂ। ਇਸ ਨਾਲ ਮੈਨੂੰ ਦੁੱਖ ਹੋਇਆ ਹੈ, ਇਸ ਲਈ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ। ਜੇਕਰ ਇਹ ਮੇਰੇ ਨਾਲ ਹੋਇਆ ਹੁੰਦਾ ਤਾਂ ਮੈਂ ਇੰਨਾ ਦੁੱਖੀ ਨਹੀਂ ਹੁੰਦਾ ਪਰ ਇਸ ਸਮੇਂ ਮੈਂ ਦੁੱਖੀ ਹਾਂ। ਇੱਥੇ ਕੁਝ ਲੋਕ ਹਨ ਜਿਨ੍ਹਾਂ ਨੇ ਸਾਲਾਂ ਤੋਂ ਇੰਡਸਟਰੀ 'ਚ ਬਿਹਤਰੀਨ ਕੰਮ ਕੀਤਾ ਹੈ। ਇਕ ਫਿਲਮ ਸ਼ਾਨਦਾਰ ਤੇ ਮਾੜੀ ਹੋ ਸਕਦੀ ਹੈ। ਇਸ 'ਚ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਦੁਨੀਆ ਦੀ ਸਭ ਤੋਂ ਵਧੀਆ ਫਿਲਮ ਬਣਾਈ ਹੈ। ਮਿਸਟਰ ਬੱਚਨ ਤੇ ਆਮਿਰ ਉਨ੍ਹਾਂ ਲੋਕਾਂ 'ਚੋਂ ਹਨ ਜਿਨ੍ਹਾਂ ਸਿਨੇਮਾ ਦੀ ਬਿਹਤਰੀ ਲਈ ਲਗਾਤਾਰ ਆਪਣਾ ਯੋਗਦਾਨ ਦਿੱਤਾ ਹੈ।

ਸ਼ਾਹਰੁਖ ਨੇ ਅੱਗੇ ਕਿਹਾ, ''ਪਿਛਲੇ 10 ਸਾਲਾਂ 'ਚ ਹਿੰਦੀ ਸਿਨੇਮਾ 'ਚ ਸਭ ਤੋਂ ਵੱਡਾ ਯੋਗਦਾਨ ਆਮਿਰ ਵਲੋਂ ਰਿਹਾ ਹੈ ਅਤੇ ਅਮਿਤਾਭ ਜੀ ਇਸ ਤੋਂ ਵੀ ਜ਼ਿਆਦਾ ਸਾਲਾਂ 'ਚ ਆਪਣਾ ਯੋਗਦਾਨ ਦੇ ਚੁੱਕੇ ਹਨ। ਹੁਣ ਜੇਕਰ ਉਨ੍ਹਾਂ ਦੀ ਫਿਲਮ ਤੁਹਾਡੀਆਂ ਉਮੀਦਾਂ 'ਤੇ ਖਰੀ ਨਹੀਂ ਉਤਰਦੀ ਹੈ ਤਾਂ ਕਿ ਉਨ੍ਹਾਂ ਜੋ ਸਿਨੇਮਾ ਲਈ ਕੀਤਾ ਹੈ, ਉਨ੍ਹਾਂ ਤੋਂ ਖੋਹ੍ਹਿਆ ਜਾ ਸਕਦਾ ਹੈ? ਮੈਨੂੰ ਲਗਦਾ ਹੈ ਕਿ ਕੁਝ ਲੋਕ ਜ਼ਿਆਦਾ ਹੀ ਪੱਥਰ-ਦਿਲ ਹੋ ਚੁੱਕੇ ਹਨ। ਇਸ ਨਾਲ ਬਹੁਤ ਦੁੱਖ ਪਹੁੰਚਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦਾ ਜਜ਼ਬਾ ਖਤਮ ਹੋ ਚੁੱਕਾ ਹੈ। ਉਹ ਸਾਰੇ ਅਜਿਹੇ ਕਲਾਕਾਰ ਹਨ ਜੋ ਜਲਦ ਹੀ ਦਮਦਾਰ ਵਾਪਸੀ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News