ਸ਼ਾਹਰੁਖ ਖਾਨ ਦੀ ਜੈਕੇਟ ਦੀ ਕੀਮਤ ਜਾਣ ਤੁਹਾਨੂੰ ਵੀ ਲੱਗੇਗਾ ਝਟਕਾ

5/20/2019 3:07:27 PM

ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰੇ ਅਕਸਰ ਆਪਣੇ ਮਹਿੰਗੇ ਕੱਪੜਿਆਂ ਕਰਕੇ ਚਰਚਾ 'ਚ ਰਹਿੰਦੇ ਹਨ। ਇਸ ਵਾਰ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਆਪਣੀ ਮਹਿੰਗੀ ਜੈਕੇਟ ਕਰਕੇ ਚਰਚਾ 'ਚ ਹਨ। ਇਸ ਜੈਕੇਟ ਦੀ ਕੀਮਤ ਐਨੀ ਹੈ ਕਿ ਇਸ ਨਾਲ ਤੁਸੀਂ ਵਧੀਆ ਬਰੈਂਡ ਦੀ ਅਲਮਾਰੀ ਭਰ ਕੇ ਕੱਪੜੇ ਖਰੀਦ ਸਕਦੇ ਹੋ ਜਾਂ ਇਸ ਜੈਕੇਟ ਦੀ ਕੀਮਤ ਨਾਲ ਆਈ ਫੋਨ ਐਕਸ ਖਰੀਦ ਸਕਦੇ ਹੋ। ਸ਼ਾਹਰੁਖ ਖਾਨ ਇਹ ਜੈਕੇਟ ਪਹਿਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਦਿਖਾਈ ਦਿੱਤੇ ਹਨ। Balenciaga ਬਰਾਂਡ ਦੀ ਇਸ ਜੈਕੇਟ ਦੀ ਕੀਮਤ 1500 ਡਾਲਰ ਹੈ।
PunjabKesari
ਜੇਕਰ ਇਸ ਨੂੰ ਭਾਰਤੀ ਕਰੰਸੀ 'ਚ ਖਰੀਦਿਆ ਜਾਵੇ ਤਾਂ ਇਸ ਦੀ ਕੀਮਤ ਇਕ ਲੱਖ ਤੋਂ ਉੱਪਰ ਬਣਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਹਰੁਖ ਖਾਨ ਫੈਸ਼ਨ ਦੇ ਮਾਮਲੇ 'ਚ ਕਿੰਨੇ ਮਹਿੰਗੇ ਕੱਪੜੇ ਪਹਿਣਦੇ ਹਨ। ਫੈਸ਼ਨ ਤੇ ਸਟਾਇਲ ਦੇ ਮਾਮਲੇ 'ਚ ਹੋਰ ਸਿਤਾਰੇ ਵੀ ਇਕ ਤੋਂ ਵਧ ਇਕ ਹਨ। ਪ੍ਰਿਅੰਕਾ ਚੋਪੜਾ, ਦੀਪਿਕਾ, ਸੋਨਮ ਕਪੂਰ, ਕਰਨ ਜ਼ੌਹਰ, ਦਿਲਜੀਤ ਵਰਗੇ ਕਈ ਸਿਤਾਰੇ ਮਹਿੰਗੇ ਬਰਾਂਡ ਦੇ ਸ਼ੌਕੀਨ ਹਨ ਅਤੇ ਅਕਸਰ ਆਪਣੇ ਕੱਪੜਿਆਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਕਰਨ ਜ਼ੌਹਰ ਨੇ ਤਾਂ ਫੈਸ਼ਨ ਦੇ ਮਾਮਲੇ 'ਚ ਦਿਲਜੀਤ ਅਤੇ ਬਾਦਸ਼ਾਹ ਦਾ ਇਕ ਫੈਸ਼ਨ ਟੈਸਟ ਵੀ ਲਿਆ ਸੀ। ਇਸ ਟੈਸਟ 'ਚ ਦਿਲਜੀਤ ਤੇ ਬਾਦਸ਼ਾਹ ਨੇ ਕੱਪੜਾ ਦੇਖ ਕੇ ਬਰਾਂਡ ਦਾ ਨਾਂ ਦੱਸਣਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News