ਪੈਦਲ ਚੱਲ ਰਹੇ ਮਜ਼ਦੂਰਾਂ ਦੀ ਹਾਲਤ ਦੇਖ ਭਾਵੁਕ ਹੋਏ ਸ਼ਕਤੀ ਕਪੂਰ, ਡੈਡੀਕੇਟ ਕੀਤਾ ਗੀਤ

5/21/2020 10:47:56 AM

ਮੁੰਬਈ(ਬਿਊਰੋ) : ਕੋਰੋਨਾ ਵਾਇਰਸ ਭਾਰਤ ਵਿਚ ਕਾਫੀ ਤਬਾਹੀ ਮਚੀ ਹੋਈ ਹੈ। ਇਸ ਨੂੰ ਰੋਕਣ ਲਈ ਦੇਸ਼ ਵਿਚ ਲੱਗਭਗ 2 ਮਹੀਨੇ ਤੋਂ ਲਾਕਡਾਊਨ ਲਾਗੂ ਹੈ। ਅਜਿਹੇ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਗਰੀਬ ਲੋਕ ਹਨ। ਇਸ ਵਿਚਕਾਰ ਕਈ ਅਜਿਹੇ ਵੀਡੀਓਜ਼ ਸਾਹਮਣੇ ਆਏ ਹਨ, ਜਿਸ ਵਿਚ ਪਰਵਾਸੀ ਮਜ਼ਦੂਰ ਹਜ਼ਾਰ-ਹਜ਼ਾਰ ਕਿ.ਮੀ. ਪੈਦਲ ਚੱਲ ਕੇ ਆਪਣੇ ਘਰ ਪਹੁੰਚ ਰਹੇ ਹਨ। ਹੁਣ ਦਿੱਗਜ ਐਕਟਰ ਸ਼ਕਤੀ ਕਪੂਰ ਨੇ ਪਰਵਾਸੀ ਮਜ਼ਦੂਰਾਂ ਨੂੰ ਇਕ ਗੀਤ ਡੈਡੀਕੇਟ ਕੀਤਾ ਹੈ।
PunjabKesari
ਸ਼ਕਤੀ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡਿਆ ’ਤੇ ਜੱਮ ਕੇ ਵਾਇਰਲ ਹੋ ਰਿਹਾ ਹੈ। ਇਸ ਦੇ ਬੋਲ ਹਨ- ‘ਮੂਝੇ ਘਰ ਜਾਣਾ...’ ਇਸ ਵਿਚ ਉਹ ਮਜ਼ਦੂਰਾਂ ਦੇ ਦਰਦ ਨੂੰ ਆਪਣੇ ਅੰਦਾਜ਼ ਵਿਚ ਬਿਆਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਸ਼ਕਤੀ ਕਪੂਰ  ਦਾ ਬਦਲਿਆ ਹੋਇਆ ਲੁੱਕ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਵਾਲ-ਦਾੜ੍ਹੀ ਸਫੈਦ ਅਤੇ ਕਾਫੀ ਵਧੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਸ਼ਕਤੀ ਕਪੂਰ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵਿਚ ਉਹ ਕਰਾਇਮ ਮਾਸਟਰ ਗੋਗੋ  ਦੇ ਰੋਲ ਵਿਚ ਨਜ਼ਰ ਆਏ। ਵੀਡੀਓ ਵਿਚ ਗੈਂਗ ਦਾ ਇਕ ਮੈਂਬਰ ਉਨ੍ਹਾਂ ਨੂੰ ਕਹਿੰਦਾ ਹੈ ਕਿ ਕਰਾਇਮ ਮਾਸਟਰ ਗੋਗੋ ਨੂੰ ਆਖੀਰ ਕਿਸ ਦਾ ਡਰ ਹੈ ਕਿ ਉਹ ਲੁੱਕੇ ਬੈਠੇ ਹਨ ਅਤੇ ਗੈਂਗ ਦੇ ਕਿਸੇ ਮੈਂਬਰ ਨੂੰ ਬਾਹਰ ਨਹੀਂ ਨਿਕਲਣ ਦਿੰਦੇ।

 
 
 
 
 
 
 
 
 
 
 
 
 
 

I pray every one is safe and home ♥️

A post shared by Shakti Kapoor (@shaktikapoor) on May 12, 2020 at 1:32am PDT


ਇਸ ’ਤੇ ਸ਼ਕਤੀ ਕਪੂਰ ਕਹਿੰਦੇ ਹਨ, ‘‘ਅੱਡੇ ਤੋਂ ਬਾਹਰ ਨਿਕਲੇਗਾ ਤਾਂ ਮਾਲ ਨਾਲ ਕੋਰੋਨਾ ਵੀ ਚਿਪਕ ਜਾਵੇਗਾ। ਮੋਦੀ ਜੀ ਵਾਰ-ਵਾਰ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ। ਇਸ ਲਈ ਕਰਾਇਮ ਮਾਸਟਰ ਦਾ ਇਹ ਹੁਕਮ ਹੈ ਕਿ ਗੈਂਗ  ਦੇ ਸਾਰੇ ਲੋਕ ਅੱਡੇ ਵਿਚ ਹੀ ਰਹਿਣਗੇ। ਵੀਡੀਓ ਦੇ ਆਖੀਰ ਵਿਚ ਸ਼ਕਤੀ ਕਪੂਰ ਬੋਲਦੇ ਹਨ, ਅੱਡੇ ਤੋਂ ਬਾਹਰ ਨਿਕਲੇਗਾ ਤਾਂ ਕੋਰੋਨਾ ਆ ਜਾਵੇਗਾ।’’
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News