ਸ਼ੰਮੀ ਆਂਟੀ ਦੇ ਅੰਤਿਮ ਸੰਸਕਾਰ ''ਤੇ ਫਰਾਹ ਖਾਨ ਤੇ ਬੋਮਨ ਈਰਾਨੀ ਸਮੇਤ ਪੁੱਜੇ ਇਹ ਸਿਤਾਰੇ

3/6/2018 4:16:01 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ 89 ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਉਸ ਦੇ ਚਾਹੁੰਣ ਵਾਲੇ 'ਸ਼ੰਮੀ ਆਂਟੀ' ਆਖ ਕੇ ਬੁਲਾਉਂਦੇ ਸਨ। ਉਨ੍ਹਾਂ ਦੇ ਅੰਤਿਮ ਯਾਤਰਾ 'ਚ ਫਰਾਹ ਖਾਨ ਤੇ ਬੋਮਨ ਈਰਾਨੀ ਸਮੇਤ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
 PunjabKesari
ਦੱਸਿਆ ਜਾ ਰਿਹਾ ਹੈ ਕਿ ਸ਼ੰਮੀ ਆਂਟੀ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਸੋਮਵਾਰ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਮਿਤਾਭ ਬੱਚਨ ਤੇ ਫਰਾਹ ਖਾਨ ਨੇ ਵੀ ਟਵਿਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
PunjabKesari

ਅਮਿਤਾਭ ਬੱਚਨ ਨੇ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ''ਬੇਹਿਤਰੀਨ ਅਦਾਕਾਰਾ ਤੇ ਪਰਫਾਰਮਰ ਹੁਣ ਸਾਡੇ 'ਚ ਨਹੀਂ ਰਹੀ। ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਸੀ। ਹੋਲੀ-ਹੋਲੀ ਸਾਰੇ ਜਾ ਰਹੇ ਹਨ।''
PunjabKesari
ਦੱਸਣਯੋਗ ਹੈ ਕਿ ਸਾਲ 1931 'ਚ ਜੰਮੀ ਸ਼ੰਮੀ ਦਾ ਅਸਲੀ ਨਾਂ ਨਰਗਿਸ ਰਬਾੜੀ ਸੀ। ਉਨ੍ਹਾਂ ਨੇ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ।
PunjabKesari

ਫਿਲਮ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ.  ਇੰਡਸਟਰੀ 'ਚ ਵੀ ਸਫਲ ਪਾਰੀ ਖੇਡੀ ਸੀ।
PunjabKesari

1950 ਦੇ ਦਹਾਕੇ 'ਚ ਸ਼ੰਮੀ ਆਂਟੀ ਨੇ 'ਬਾਗੀ', 'ਆਗ ਕਾ ਦਰਿਆ', 'ਰੁਖਸਾਨਾ', 'ਪਹਿਲੀ ਝਲਕ', 'ਲਗਨ', 'ਬੰਦਿਸ਼', 'ਮੁਸਾਫਿਰਖਾਨਾ', 'ਆਜ਼ਾਮ' ਅਤੇ 'ਦਿਲ ਅਪਨਾ ਔਰ ਪ੍ਰੀਤ ਪਰਾਈ' ਵਰਗੀਆਂ ਫਿਲਮਾਂ 'ਚ ਮੱਹਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News