B''Day : 50 ਰੁਪਏ ਦੀ ਸੈਲਰੀ ਨਾਲ ਸ਼ਮੀ ਕਪੂਰ ਨੇ ਕੀਤੀ ਸੀ ਫਿਲਮੀ ਕਰੀਅਰ ਦੀ ਸ਼ੁਰੂਆਤ

10/21/2019 11:15:01 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਮੀ ਕਪੂਰ ਦਾ ਜਨਮ 21 ਅਕਤੂਬਰ, 1931 ਨੂੰ ਮੁੰਬਈ 'ਚ ਹੋਇਆ ਸੀ। ਉਝੰ ਤਾਂ ਜਨਮ ਦੇ ਸਮੇਂ ਉਨ੍ਹਾਂ ਦਾ ਨਾਂ ਸ਼ਮਸ਼ੇਰ ਰਾਜ ਕਪੂਰ ਰੱਖਿਆ ਗਿਆ ਪਰ ਬਾਲੀਵੁੱਡ 'ਚ ਉਹ ਸ਼ਮੀ ਕਪੂਰ ਦੇ ਨਾਂ ਨਾਲ ਮਸ਼ਹੂਰ ਹੋਏ। ਸ਼ਮੀ ਕਪੂਰ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਪਿਤਾ ਪ੍ਰਿਥਵੀ ਰਾਜ ਦੇ ਥੀਏਟਰ ਨਾਲ ਕੀਤੀ ਸੀ ਅਤੇ ਉਨ੍ਹਾਂ ਦੀ ਸ਼ੁਰੂਆਤੀ ਸੈਲਰੀ 50 ਰੁਪਏ ਸੀ। ਉਨ੍ਹਾਂ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਫਿਲਮ ਇੰਡਸਟਰੀ 'ਚ 'ਐਲਵਿਸ ਪ੍ਰੇਸਲੀ' ਨਾਂ ਨਾਲ ਪ੍ਰਸਿੱਧ ਸਨ। ਉਨ੍ਹਾਂ 'ਤੁਮਸਾ ਨਹੀਂ ਦੇਖਾ', 'ਜਾਨਵਰ', 'ਅੰਦਾਜ਼', 'ਸਚਾਈ', 'ਕਸ਼ਮੀਰ ਦੀ ਕਲੀ', 'ਤੀਸਰੀ ਮੰਜ਼ਿਲ', 'ਦਿਲ ਦੇਕਰ ਦੇਖੋ', 'ਕਾਲੇਜ ਗਰਲ', 'ਪਿਆਰ ਕਿਆ ਤੋਂ ਡਰਨਾ ਕਿਆ' ਵਰਗੀਆਂ ਕਈ ਫਿਲਮਾਂ 'ਚ ਬਿਹਤਰੀਨ ਅਭਿਨੈ ਲਈ ਜਾਣਿਆ ਜਾਂਦਾ ਹੈ।
PunjabKesari
ਸ਼ਮੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿ ਚੁੱਕੇ ਸਨ। ਉਨ੍ਹਾਂ ਦੇ 2 ਵਿਆਹ ਹੋਏੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਗੀਤਾ ਬਾਲੀ ਸੀ। ਗੀਤਾ ਨਾਲ ਸ਼ਮੀ ਦੀ ਮੁਲਾਕਾਤ 1995 'ਚ ਫਿਲਮ 'ਰੰਗੀਨ ਰਾਤੇਂ' ਦੀ ਸ਼ੂਟਿੰਗ ਦੌਰਾਨ ਹੋਈ ਸੀ ਜਿਸ 'ਚ ਲੀਡ ਅਭਿਨੇਤਾ ਤੌਰ 'ਤੇ ਸਨ। ਗੀਤਾ ਦਾ ਫਿਲਮ ਕੈਮਿਓ ਸੀ। ਇਸ ਦੌਰਾਨ ਦੋਵਾਂ ਦਾ ਪਿਆਰ ਪ੍ਰਵਾਨ ਚੜਿਆ ਅਤੇ 4 ਮਹੀਨੇ ਬਾਅਦ ਦੋਵਾਂ ਨੇ ਮੁੰਬਈ ਦੇ ਬਾਣਗੰਗਾ ਮੰਦਰ 'ਚ ਵਿਆਹ ਕਰ ਲਿਆ। ਵਿਆਹ ਦੇ ਇਕ ਸਾਲ ਬਾਅਦ 1 ਜੁਲਾਈ 1956 ਨੂੰ ਉਹ ਇਕ ਬੇਟੇ ਦੇ ਪਿਤਾ ਬਣ ਗਏ। ਇਸ ਤੋਂ ਬਾਅਦ ਸਾਲ 1961 'ਚ ਉਨ੍ਹਾਂ ਘਰ ਇਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਕੰਚਨ ਰੱਖਿਆ ਗਿਆ। ਬੇਟੀ ਦੇ ਜਨਮ ਤੋਂ 4 ਸਾਲ ਬਾਅਦ 1965 'ਚ ਗੀਤਾ ਦੀ ਮੌਤ ਹੋ ਗਈ।
PunjabKesari
ਆਪਣੀ ਪਤਨੀ ਦੇ ਦਿਹਾਂਤ ਤੋਂ ਬਾਅਦ ਸ਼ਮੀ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ ਅਤੇ ਉਨ੍ਹਾਂ ਆਪਣਾ ਧਿਆਨ ਰੱਖਣਾ ਵੀ ਛੱਡ ਦਿੱਤਾ। ਇਸ ਤੋਂ ਬਾਅਦ ਘਰ ਵਾਲਿਆਂ ਦੇ ਦਬਾਅ 'ਚ ਆ ਕੇ ਉਹ ਆਪਣੇ ਬੱਚਿਆਂ ਲਈ ਦੂਜਾ ਵਿਆਹ ਕਰਨ ਲਈ ਤਿਆਰ ਹੋ ਗਏ। ਸ਼ਮੀ ਦੀ ਮੌਤ ਤੋਂ ਬਾਅਦ ਨੀਲਾ ਦੇਵੀ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਅਸੀਂ ਦੋਵਾਂ ਨੇ ਰਾਤ ਨੂੰ 2 ਵਜੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਜੋ ਸਵੇਰ ਤੱਕ ਚਲਦੀਆਂ ਰਹੀਆਂ। ਨੀਲਾ ਨੇ ਦੱਸਿਆ ਕਿ ਸ਼ਮੀ ਕਪੂਰ ਨੇ ਮੈਨੂੰ ਕਿਹਾ ਸੀ ਕਿ ਅਸੀਂ ਬਾਣਗੰਗਾ ਮੰਦਰ 'ਚ ਅੱਧੀ ਰਾਤ ਨੂੰ ਉਸ ਤਰ੍ਹਾਂ ਹੀ ਵਿਆਹ ਕਰਾਂਗੇ, ਜਿਵੇਂ ਸਾਲ 1955 'ਚ ਗੀਤਾ ਨਾਲ ਕੀਤਾ ਸੀ ਪਰ ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੌਜੂਦਗੀ 'ਚ ਹੀ ਕਰਾਂਗੇ। ਇਸ ਤੋਂ ਬਾਅਦ 27 ਅਕਤੂਬਰ 1969 ਨੂੰ ਦੋਵਾਂ ਨੇ ਵਿਆਹ ਕਰ ਲਿਆ।
PunjabKesari
ਸ਼ਮੀ ਕਪੂਰ ਨੇ ਦੂਜਾ ਵਿਆਹ ਕਰਨ ਤੋਂ ਪਹਿਲਾਂ ਨੀਲਾ ਸਾਹਮਣੇ ਇਕ ਸ਼ਰਤ ਰੱਖੀ ਸੀ। ਉਨ੍ਹਾਂ ਨੀਲਾ ਨੂੰ ਕਿਹਾ ਸੀ ਕਿ ਉਹ ਕਦੀ ਮਾਂ ਨਹੀਂ ਬਣੇਗੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਆਪਣੇ ਬੱਚਿਆਂ ਵਾਂਗ ਦੇਖ ਭਾਲ ਕਰੇਗੀ। ਗੀਤਾ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਉਹ ਕਦੀ ਮਾਂ ਨਹੀਂ ਬਣੀ। ਸ਼ਮੀ ਕਪੂਰ 7 ਅਗਸਤ 2011 ਨੂੰ ਸਿਹਤ ਵਿਗੜਣ ਤੋਂ ਬਾਅਦ ਮੁੰਬਈ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ 14 ਅਗਸਤ 2011 ਨੂੰ ਉਨ੍ਹਾਂ ਦੀ ਮੌਤ ਹੋ ਗਈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News