ਰਣਬੀਰ ਦੇ ਕਰੀਅਰ ਦਾ ਪਹਿਲਾਂ ਐਕਸ਼ਨ ਹੋਵੇਗਾ ''ਸ਼ਮਸ਼ੇਰਾ''

12/1/2018 9:44:56 AM

ਮੁੰਬਈ(ਬਿਊਰੋ) : ਯਸ਼ਰਾਜ ਬੈਨਰ ਹੇਠ ਬਣਨ ਵਾਲੀ ਇਕ ਹੋਰ ਵੱਡੇ ਬਜਟ ਦੀ ਫਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਇਸ ਫਿਲਮ ਬਾਰੇ ਖਬਰ ਆਈ ਹੈ ਕਿ 'ਸ਼ਮਸ਼ੇਰਾ' ਦੀ ਟੀਮ ਹਾਲ ਹੀ 'ਚ 'ਯਸ਼ਰਾਜ ਫਿਲਮਸ' ਦੇ ਆਫਿਸ 'ਚ ਪੂਜਾ ਕਰਨ ਲਈ ਪਹੁੰਚੀ, ਜਿੱਥੇ ਰਣਬੀਰ ਕਪੂਰ, ਵਾਣੀ ਕਪੂਰ ਨਾਲ ਡਾਇਰੈਕਟਰ ਕਰਨ ਮਲਹੋਤਰਾ ਨੂੰ ਵੀ ਦੇਖਿ ਗਿਆ। ਖਬਰਾਂ ਹਨ ਕਿ ਫਿਲਮ ਦੀ ਸ਼ੂਟਿੰਗ 1 ਦਸੰਬਰ ਯਾਨੀ ਕੱਲ ਤੋਂ ਸ਼ੁਰੂ ਹੋ ਰਹੀ ਹੈ। ਯਸ਼ਰਾਜ ਦੀ ਪੁਰਾਣੀ ਰੀਤ ਹੈ ਕਿ ਜਦੋਂ ਵੀ ਉਹ ਕਿਸੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਦੇ ਹਨ ਤਾਂ ਸਾਰੀ ਕਾਸਟ ਨਾਲ ਪੂਜਾ ਕੀਤੀ ਜਾਂਦੀ ਹੈ ਪਰ ਇਸ ਪੂਜਾ 'ਚੋਂ ਫਿਲਮ ਦੇ ਦੂਜੇ ਲੀਡ ਸਟਾਰ ਸੰਜੇ ਦੱਤ ਗਾਈਬ ਰਹੇ ਕਿਉਂਕਿ ਉਹ ਆਪਣੇ ਦੂਜੇ ਪ੍ਰੋਜੈਕਟਾਂ 'ਚ ਬਿਜ਼ੀ ਹਨ।

ਦੱਸਣਯੋਗ ਹੈ ਕਿ 'ਸ਼ਮਸ਼ੇਰਾ' ਦੀ ਕਹਾਣੀ ਬਿਲਕੁਲ ਦੇਸੀ ਹੋਵੇਗੀ, ਜਿਸ 'ਚ ਸੰਜੇ ਦੱਤ ਤੇ ਰਣਬੀਰ ਕਪੂਰ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣਗੇ। ਇਹ ਰਣਬੀਰ ਦੇ ਕਰੀਅਰ ਦੀ ਪਹਿਲੀ ਐਕਸ਼ਨ ਫਿਲਮ ਹੋਵੇਗੀ। ਇਸ ਦੇ ਨਾਲ ਹੀ ਇਹ ਫਿਲਮ ਰਣਬੀਰ ਦੇ ਫੈਨਜ਼ ਲਈ ਵੱਡਾ ਤੋਹਫਾ ਹੋਵੇਗੀ। ਸਾਰੇ ਸਟਾਰਸ ਫਿਲਮ ਲਈ ਕਾਫੀ ਐਕਸਾਈਟਡਿ ਹਨ। 'ਸ਼ਮਸ਼ੇਰਾ' ਨੂੰ ਕਰਨ ਮਲਹੋਤਰਾ ਡਾਇਰੈਕਟ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News