ਜੰਗਲ ''ਚ ਪਤਨੀ ਨਾਲ ਰੋਮਾਂਟਿਕ ਹੋਏ ਸ਼ਰ ਮਲਹੋਤਰਾ, KIss ਕਰਦੇ ਦੀ ਤਸਵੀਰ ਵਾਇਰਲ

5/22/2019 12:56:52 PM

ਮੁੰਬਈ(ਬਿਊਰੋ)— ਟੀ.ਵੀ. ਐਕਟਰ ਸ਼ਰਦ ਮਲਹੋਤਰਾ ਨੇ 20 ਅਪ੍ਰੈਲ ਨੂੰ ਡਿਜ਼ਾਈਨਰ ਰਿਪਸੀ ਭਾਟੀਆ ਨਾਲ ਵਿਆਹ ਕਰਵਾਇਆ ਸੀ। ਸ਼ਰਦ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਦੋਵਾਂ ਦੇ ਵਿਆਹ ਨੂੰ ਇਕ ਮਹੀਨਾ ਹੋ ਗਿਆ ਹੈ, ਅਜਿਹੇ 'ਚ ਸ਼ਰਦ ਨੇ ਆਪਣੀ ਪਤਨੀ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
PunjabKesari
ਇਨ੍ਹਾਂ ਤਸਵੀਰਾਂ 'ਚ ਦੋਵੇਂ ਜੰਗਲ 'ਚ ਨਜ਼ਰ ਆ ਰਹੇ ਹਨ। ਤਸਵੀਰ 'ਚ ਰਿਸਪੀ ਚੇਪ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟੀ ਦੇਖੀ ਜਾ ਸਕਦੀ ਹੈ।
PunjabKesari
ਰਿਪਸੀ ਅਤੇ ਸ਼ਰਦ ਨੇ ਇਕ-ਦੂਜੇ ਨੂੰ ਕਿੱਸ ਕੀਤਾ ਅਤੇ ਇਸ ਦੇ ਲਈ ਦੋਵਾਂ ਨੇ ਹੈਟ ਦਾ ਸਹਾਰਾ ਲਿਆ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਫੈਨਜ਼ ਵੱਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
15 ਮਈ ਨੂੰ ਕੋਲਕਾਤਾ 'ਚ ਦਿੱਤਾ ਸੀ ਗਰੈਂਡ ਰਿਸੈਪਸ਼ਨ
ਦੱਸ ਦੇਈਏ ਕਿ ਸ਼ਰਦ ਨੇ 15 ਮਈ ਨੂੰ ਆਪਣੇ ਹੋਮ ਟਾਊਨ ਕੋਲਕਾਤਾ 'ਚ ਰਿਸੈਪਸ਼ਨ ਪਾਰਟੀ ਦਿੱਤੀ ਸੀ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਖਬਰਾਂ ਇਹ ਹਨ ਕਿ ਸ਼ਰਦ ਹਨੀਮੂਨ ਮਨਾਉਣ ਪੈਰਿਸ ਜਾਣਗੇ। ਇਹ ਜੋੜਾ ਜੂਨ ਜਾਂ ਜੁਲਾਈ 'ਚ ਪੈਰਿਸ ਜਾ ਸਕਦਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News